ਮਨਦੀਪ ਸਿੰਘ ਮੰਨਾ ਕੈਪਟਨ ਅਮਰਿੰਦਰ ਸਿੰਘ ਨਾਲ ਹੋਏ ਸਿੱਧੇ, ਛੱਡੇ ਬੋਲਾਂ ਦੇ ਤੀਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 28 ਜਨਵਰੀ 2022 - "ਕੈਪਟਨ ਸਾਹਿਬ ਤੁਸੀਂ ਹਮੇਸ਼ਾਂ ਕਹਿੰਦੇ ਸੀ ਮੈਂ ਸਿੱਧੂ ਖਿਲਾਫ ਭਾਜਪਾ ਅਤੇ ਲੋਕ ਕਾਂਗਰਸ ਗਠਜੋੜ ਵੱਲੋਂ ਬਹੁਤ ਮਜ਼ਬੂਤ ਉਮੀਦਵਾਰ ਖੜ੍ਹਾ ਕਰਾਂਗਾ ਅਤੇ ਸਿੱਧੂ ਨੂੰ ਕਿਸੇ ਕੀਮਤ ਤੇ ਵੀ ਜਿੱਤਣ ਨਹੀਂ ਦਵਾਂਗਾ ।
ਪਰ ਤੁਸੀਂ ਅਧਿਕਾਰਕ ਤੌਰ ਤੇ ਇਹ ਕਦੀ ਦੱਸਿਆ ਹੀ ਨਹੀਂ ਇਸ ਸੀਟ ਉੱਪਰ ਤੁਹਾਡਾ ਗੁਪਤ ਸਮਝੌਤਾ ਅਕਾਲੀ ਦਲ ਬਾਦਲ ਨਾਲ ਵੀ ਹੈ ਅਤੇ ਉਹ ਉਮੀਦਵਾਰ ਤੁਹਾਡੇ ਸਭ ਵੱਲੋਂ ਸਾਂਝੇ ਤੌਰ ਤੇ ਹੋਵੇਗਾ ।
ਤਾਂ ਹੀ ਤੁਸੀਂ ਬਿਕਰਮ ਮਜੀਠੀਆ ਨੂੰ ਜਿਤਾਉਣ ਲਈ ਆਪਣੀ ਪਾਰਟੀ ਅਤੇ ਭਾਜਪਾ ਵੱਲੋਂ ਬੇਹੱਦ ਸਿਆਸੀ ਕਮਜੋਰ ਵਿਅਕਤੀ ਡਾ. ਜਗਮੋਹਨ ਸਿੰਘ ਰਾਜੂ (ਆਈਏਐਸ) ਨੂੰ ਟਿਕਟ ਦਿੱਤੀ। ਜਿਸ ਦੀ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਨਾ ਕੋਈ ਪਹਿਚਾਣ ਹੈ, ਨਾ ਕਿਸੇ ਨੇ ਉਸਨੂੰ ਇਸ ਹਲਕੇ ਵਿੱਚ ਦੇਖਿਆ ਹੈ, ਨਾ ਹੀ ਉਸ ਬਾਰੇ ਕਦੇ ਕਿਸੇ ਨੇ ਸੁਣਿਆ ਹੈ ਅਤੇ ਨਾ ਹੀ ਉਹ ਕਿਸੇ ਦੇਸ਼ ਜਾਂ ਸੂਬਾ ਪੱਧਰੀ ਮਸ਼ਹੂਰ ਚਿਹਰਾ(ਸੈਲੇਬ੍ਰਿਟੀ) ਹੈ। ਤੁਹਾਡੇ ਕਹੇ ਅਨੁਸਾਰ ਫਿਰ ਉਹ ਮਜ਼ਬੂਤ ਉਮੀਦਵਾਰ ਕਿਵੇਂ ਹੋਇਆ ?
ਇਹ ਕਮਜੋਰ ਉਮੀਦਵਾਰ ਤੁਸੀਂ ਇਸ ਲਈ ਉਤਾਰਿਆ ਤਾਂ ਜੋ ਭਾਜਪਾ ਤੇ ਤੁਹਾਡੀ ਪਾਰਟੀ ਦੀ ਵੋਟ ਵੀ ਅਕਾਲੀ ਉਮੀਦਵਾਰ ਨੂੰ ਭੁਗਤ ਸਕੇ,
ਜੇ ਸਹੀ ਤੌਰ ਤੇ ਭਾਜਪਾ ਦਾ ਉਮੀਦਵਾਰ ਇਥੋਂ ਚੋਣ ਲੜਦਾ ਤਾਂ ਕੁਝ ਵੋਟਾਂ ਦਾ ਹਿੱਸਾ ਭਾਜਪਾ ਦੇ ਹੱਕ ਵਿੱਚ ਭੁਗਤਣਾ ਸੀ ਜੋ ਤੁਹਾਨੂੰ ਕਿਸੇ ਕੀਮਤ ਤੇ ਵੀ ਮੰਨਜੂਰ ਨਹੀਂ।
ਕਿਉਕਿ ਤੁਸੀ ਚਾਹੁੰਦੇ ਹੋ ਕਿ ਤੁਹਾਡੀ ਪਾਰਟੀ ਅਤੇ ਭਾਜਪਾ ਦੀ ਵੋਟ ਤੁਹਾਡੇ ਭਤੀਜੇ ਮਜੀਠੀਏ ਨੂੰ ਪਵੇ।
ਮੈਨੂੰ ਨਹੀਂ ਪਤਾ ਕਿ ਇਸ ਸੀਟ ਤੋਂ ਸਿੱਧੂ ਜਿੱਤੇਗਾ ਜਾਂ ਮਜੀਠੀਆ ਪਰ ਤੁਹਾਡੀ ਇਸ ਘਟੀਆ ਪੱਧਰ ਦੀ ਰਣਨੀਤੀ ਨੇ ਇਹ ਸਾਬਿਤ ਕਰ ਕੇ ਮੋਹਰ ਲਗਾ ਦਿੱਤੀ ਕਿ ਤੁਹਾਡਾ ਪਿਛਲੇ ਪੰਜ ਸਾਲ ਵੀ ਅਕਾਲੀ ਦਲ(ਬਾਦਲ) ਨਾਲ ਸਮਝੌਤਾ(ਮੈਚ ਫਿਕਸ) ਸੀ, ਅੱਜ ਵੀ ਹੈ ਅਤੇ ਹਮੇਸ਼ਾਂ ਰਹੇਗਾ।"
"ਵਿਚੋਂ ਵਿੱਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ" ਮਨਦੀਪ ਸਿੰਘ ਮੰਨਾ ਨੇ ਜਿਸ ਤਰ੍ਹਾਂ ਬਾਬੂਸ਼ਾਹੀ ਦੇ ਰਿਪੋਰਟਰ ਕੁਲਵਿੰਦਰ ਸਿੰਘ ਨੂੰ ਦੱਸਿਆ।