ਕੁਲਦੀਪ ਧਾਲੀਵਾਲ ਨੇ ਹਲਦੀ ਪ੍ਰੈਜੈਕਟਾਂ ਦਾ ਕੀਤਾ ਦੌਰਾ
ਦੀਪਕ ਗਰਗ
ਕੋਟਕਪੂਰਾ 28 ਜਨਵਰੀ 2022 - ਕਿਸਾਨ ਗੁਰੂਕੁਲ ਦੇ ਫਾਊਂਡਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਏਐੱਸ ਐਗਰੀ ਐਂਡ ਐਕੋ ਐੱਲਐੱਲਪੀ ਨਾਮਕ ਕੰਪਨੀ ਨਾਲ ਕਿਸਾਨ ਗੁਰੂਕੁਲ ਦਾ ਜੰਮੂ ਕਸ਼ਮੀਰ ਤੇ ਉੱਤਰੀ ਭਾਰਤ ਵਿੱਚ ਸਮਝੌਤਾ (ਟਾਈਅੱਪ) ਹੈ, ਜਿਸ 'ਚ ਵਰਟੀਕਲ ਫਾਰਮਿੰਗ ਦੇ ਪ੍ਰੈਜੈਕਟਾਂ ਲਾਏ ਜਾਂਦੇ ਹਨ ਅਤੇ ਇਹ ਪ੍ਰੋਜੈਕਟ ਲਗਾਤਾਰ ਲਗਵਾਏ ਜਾ ਰਹੇ ਹਨ, ਜੋ ਕਿ ਸਿਰਫ ਪੋਲੀ ਹਾਊਸ ਵਿੱਚ ਹੀ ਲਗਦੇ ਹਨ।
ਵਰਟੀਕਲ ਫਾਰਮਿੰਗ ਵਿੱਚ ਹਲਦੀ ਲਗਦੀ ਹੈ,ਕਿਸਾਨਾਂ ਲਈ ਸਭ ਤੋਂ ਲਾਹੇਮੰਦ ਇਹ ਵਰਟੀਕਲ ਫਾਰਮਿੰਗ ਹੈ ਕਿਉਂਕਿ 1 ਏਕੜ ਵਿੱਚੋਂ 100 ਏਕੜ ਜਿੰਨੀ ਹਲਦੀ ਨਿਕਲ ਆਉਂਦੀ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੇਂ-ਸਮੇਂ ਤੇ ਇਨ੍ਹਾਂ ਪ੍ਰੈਜੈਕਟਾਂ ਲਈ ਅਲੱਗ-ਅਲੱਗ ਸਟੇਟਾਂ ਵਿੱਚ ਦੌਰੇ ਕੀਤੇ ਜਾਂਦੇ ਹਨ ਤੇ ਲੱਗੇ ਪ੍ਰੈਜੈਕਟਾਂ ਦਾ ਨਿਰੀਖਣ ਕੀਤਾ ਜਾਂਦਾ ਹੈ । ਉਨ੍ਹਾਂ ਵੱਲੋਂ ਉੱਤਰੀ ਭਾਰਤ (ਯਮੁਨਾਨਗਰ ਅਤੇ ਲਾਡਵਾ (ਕੁਰੂਕਸ਼ੇਤਰ)) ਵਿੱਚ ਲੱਗੇ ਪ੍ਰੈਜੈਕਟਾਂ ਦਾ ਦੌਰਾ ਆਪਣੀ ਟੀਮ ਸਹਿਤ ਕੀਤਾ ਅਤੇ ਬਾਖੂਬੀ ਢੰਗ ਨਾਲ ਨਿਰੀਖਣ ਕੀਤਾ ।
ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਮਾਡਲਾਂ ਦੀ ਫਸਲ ਨੂੰ ਪੱਕਣ ਲਈ 9 ਮਹੀਨੇ ਲਗਦੇ ਹਨ ਤੇ ਹੁਣ ਲੱਗੇ ਪ੍ਰੈਜੈਕਟਾਂ ਦੀ ਫਸਲ ਬਹੁਤ ਸੋਹਣੀ ਤਿਆਰ ਖੜੀ ਹੈ ਅਤੇ ਤਕਰੀਬਨ 1-2 ਮਹੀਨੇ ਵਿੱਚ ਫਸਲ ਆਉਣ ਵਾਲੀ ਹੈ, ਜਿਸ ਤੋਂ ਕਿਸਾਨ ਸਮੂਹਾਂ ਨੂੰ ਚੰਗੀ ਆਮਦਨੀ ਹੋਵੇਗੀ । ਇਸ ਹਲਦੀ ਵਿੱਚ ਹਾਈ ਕਰਕਿਊਮੈੱਨ ਨਾਮਕ ਕਨਟੈਂਟ ਹੁੰਦਾ ਹੈ ਜਿਸ ਕਾਰਨ ਇਹ ਸਾਢੇ 7 ਕਰਕਿਊਮੈੱਨ ਦੀ ਹਲਦੀ ਹੈ ਪਰ ਵੈਸੇ ਆਮ ਤੌਰ ਤੇ ਪੰਜਾਬ ਅਤੇ ਹਰਿਆਣਾ ਵਿੱਚ 2 ਤਰ੍ਹਾਂ ਦੀ ਕਰਕਿਊਮੈੱਨ ਹਲਦੀ ਮਿਲਦੀ ਹੈ ਤੇ ਇਸ ਤੋਂ ਵੱਧ ਕਰਕਿਊਮੈੱਨ ਦੀ ਹਲਦੀ ਨਹੀਂ ਮਿਲਦੀ । ਸਭ ਤੋਂ ਵੱਡੀ ਸਫਲਤਾ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕਿਸਾਨ ਗੁਰੂਕੁਲ ਨੇ ਆਸਾ ਨਾਲ ਮਿਲਕੇ ਮੇਘਾਲਿਆ ਤੋਂ ਹਲਦੀ ਉੱਗਾ ਕੇ ਹਰਿਆਣੇ ਦੇ ਕੰਟਰੋਲ ਇਨਵਾਇਰਮੈਂਟ ਵਿੱਚ ਇਸਦਾ ਸਫਲ ਪ੍ਰੀਖਿਅਨ ਕਰ ਲਿਆ ਗਿਆ ਹੈ।
ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਕਿਸਾਨ ਹੁਣ ਸਾਢੇ 7 ਕਰਕਿਊਮੈਨ ਦੀ ਹਲਦੀ ਲੈ ਸਕਣਗੇ ਅਤੇ ਇਹ ਹਲਦੀ 100% ਆਰਗੈਨਿਕ ਢੰਗ ਨਾਲ ਉਗਾਈ ਜਾਂਦੀ ਹੈ ਜਿਸ ਵਿੱਚ ਕਿਸੇ ਵੀ ਪੈਸਟੀਸਾਈਡ, ਦਵਾਈਆਂ ਅਤੇ ਸਪਰੇਆਂ ਆਦਿ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ । ਇਹ ਹਲਦੀ ਉਗਾਉਣ ਦੀ ਸ਼ੁਰੂਆਤ ਘੱਟੋ-ਘੱਟ 2 ਕਨਾਲਾਂ ਤੋਂ ਕੀਤੀ ਜਾ ਸਕਦੀ ਹੈ । ਕਿਸਾਨ ਗੁਰੂਕੁਲ ਵੱਲੋਂ ਕਿਸਾਨਾਂ ਨੂੰ ਕਪੈਸਿਟੀ ਬਿਲਡ ਕਰਨ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ, ਮਾਲੀ ਸਹਾਇਤਾ ਦੁਆ ਕੇ ਤੇ ਇਸਦੇ ਨਾਲ-ਨਾਲ ਟੇ੍ਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ।