ਵੈਕਸੀਨ ਵਾਲੀ ਲੈਟਰ ਤੋਂ ਗੁੱਸੇ ਵਿੱਚ ਆਏ ਪਟਿਆਲਾ ਦੇ ਬੀ ਐਲ ੳ ਡੀ ਸੀ ਦਫ਼ਤਰ ਵੱਲੋਂ ਕੀਤੀ ਗਈ ਨਾਅਰੇਬਾਜ਼ੀ
ਜੀ ਐਸ ਪੰਨੂ
ਪਟਿਆਲਾ,28ਜਨਵਰੀ,2022 - ਪਟਿਆਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਵੈਕਸੀਨੇਸ਼ਨ ਵਾਲੀ ਲੈਟਰ ਤੇ ਹੋਰ ਜਰੂਰੀ ਮੰਗਾ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਬੀ ਐਲ ਓ ਵਿੱਚ ਗੁੱਸੇ ਦੀ ਲਹਿਰ ਫੈਲਣ ਤੋਂ ਬਾਅਦ ਸੈਂਕੜੇ ਬੀ ਐਲ ਓ ਮਿੰਨੀ ਸੈਕਟਰੀਏਟ ਪਟਿਆਲਾ ਵਿਖੇ ਇਕੱਤਰ ਹੋਏ। ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਬੈਠ ਕੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜੀ ਕੀਤੀ ਗਈ। ਮੌਕੇ ਤੇ ਤਹਿਸੀਲਦਾਰ ਮੰਗ ਪੱਤਰ ਲੈਣ ਪਹੁੰਚੇ। ਤਹਿਸੀਲਦਾਰ ਨੂੰ ਸਾਰੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਮੌਕੇ ਤੇ ਨਾ ਹੋਣ ਕਰਕੇ ਏ ਡੀ ਸੀ ਜਨਰਲ ਗੁਰਪ੍ਰੀਤ ਸਿੰਘ ਥਿੰਦ ਨਾਲ ਮੀਟਿੰਗ ਕਰਵਾਉਣ ਦਾ ਵਿਸਵਾਸ਼ ਦਵਾਇਆ। ਇਕੱਤਰ ਹੋਏ ਸੈਂਕੜੇ ਬੀ ਐਲ ਓ ਵੱਲੋਂ ਸਹਿਮਤੀ ਦੇ ਨਾਲ ਕੁੱਝ ਜ਼ਿਲਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਜਸਪ੍ਰੀਤ ਸਿੰਘ ਨੂੰ ਸਹਿਮਤੀ ਨਾਲ ਜਿਲਾ ਪ੍ਰਧਾਨ ਬਣਾਇਆ ਗਿਆ। ਇੰਦਰਜੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਜਗਪ੍ਰੀਤ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋ ਬਾਅਦ ਨਵੀਂ ਚੁਣੀ ਜ਼ਿਲਾ ਕਮੇਟੀ ਦੇ ਐਕਟਿਵ ਮੈਂਬਰ ਅਵਤਾਰ ਸਿੰਘ ਮਾਨ ਦੀਦਾਰ ਸਿੰਘ ਪਟਿਆਲਾ, ਕੁਲਦੀਪ ਸਿੰਘ ਭਿੱਖੀ,ਵਰਿੰਦਰ ਸਿੰਘ ਸਨੌਰ,ਜੋਗਾ ਸਿੰਘ ਘਨੌਰ ਆਦਿ ਵਲੋਂ ਗੁਰਪ੍ਰੀਤ ਸਿੰਘ ਥਿੰਦ ਨਾਲ ਮਾਣ ਭੱਤਾ ਵਧਾਉਣ, ਕਪਲ ਕੇਸ ਚ ਕਿਸੇ ਇੱਕ ਦੀ ਡਿਉਟੀ ਲਗਾਉਣ, ਰਹਿੰਦੇ ਚੋਣ ਹਲਕੇ ਦੇ ਬੀ ਐਲ ਓ ਨੂੰ ਪਿੱਤਰੀ ਵਿਭਾਗ ਤੋ ਰਲੀਵ ਕਰਨ ਸਬੰਧੀ,ਕੰਮ ਕਰਨ ਲਈ ਟੈਬ ਤੇ ਨੈਟ ਦੀ ਸਹੂਲਤ ਦੇਣ ਸਬੰਧੀ ਮੰਗਾਂ ਸੰਬੰਧੀ ਗੱਲਬਾਤ ਕੀਤੀ।
ਉਨਾਂ ਨੇ ਕੁਝ ਮੰਗਾਂ ਤੇ ਸਿਹਮਤੀ ਜਤਾਈ ਤੇ ਜਲਦੀ ਹੀ ਮੰਗਾਂ ਹੱਲ ਕਰਨ ਦਾ ਭਰੋਸਾ ਦਿਵਾਇਆ। ਦੱਸ ਦਈਏ ਕਿ ਇਨ੍ਹਾਂ ਦੀਆਂ ਡਿਊਟੀਆਂ ਇਲੈਕਸ਼ਨ ਵਿਚ ਲਗਾਈਆਂ ਗਈਆਂ ਹਨ ਪਰ ਇਨ੍ਹਾਂ ਕਿਸਮ ਦੀ ਸਹੁਲਤ ਨਹੀਂ ਗਈ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਵਿਅਕਤੀ ਨਾਲ ਦੂਰਘਟਨਾ ਹੋ ਜਾਂਦੀ ਹੈ ਤਾਂ ਕਿਸੇ ਦੀ ਕੋਈ ਜ਼ੁਮੇਵਾਰੀ ਨਹੀਂ ਹੈ।ਕੋਵਿਡ ਵੈਰੀਅਰ ਕਿਹਾ ਜਾਂਦਾ ਹੈ ਪਰ ਬਣਾਇਆ ਨਹੀਂ ਜਾਂਦਾ ਹੈ।