ਡਾ. ਅਸ਼ੋਕ ਕੁਮਾਰ ਵੱਲੋਂ ਵੈਕਸੀਨੇਸ਼ਨ ਸੈਸ਼ਨ ਸਾਈਟਾਂ ਦਾ ਅਚਨਚੇਤ ਦੌਰਾ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 31 ਜਨਵਰੀ 2022- ਕੋਵੀਡ ਮਹਾਮਾਰੀ ਦੀ ਰੋਕਥਾਮ ਦੇ ਮੱਦੇਨਜਰ ਪੰਜਾਬ ਭਰ `ਚ ਹਰ ਸਿਹਤ ਸੰਸਥਾ `ਚ ਕੋਵੀਡ ਟੀਕਾਕਰਨ ਪਹਿਲ ਦੇ ਅਧਾਰ `ਤੇ ਕੀਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾਂ ਕਪੂਰਥਲਾ `ਚ ਵੀ ਜਿਲ੍ਹਾਂ ਪੱਧਰ `ਤੇ ਸਬ-ਸੈਂਟਰਾਂ, ਪੀ.ਐਚ.ਸੀ, ਸੀ.ਐਚੀ.ਸੀ ਆਦਿ ਹਰ ਸਰਕਾਰੀ ਸਿਹਤ ਕੇਂਦਰਾਂ `ਚ ਕੋਵੀਡ ਟੀਕਾਕਰਨ ਪਹਿਲ ਦੇ ਅਧਾਰ `ਤੇ ਕੀਤਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ ਵੱਲੋਂ ਕੋਵੀਡ ਟੀਕਾਕਰਨ ਢਿੱਲਵਾਂ ਅਧੀਨ ਸੂਚਾਰੁ ਢੰਗ ਨਾਲ ਕੀਤਾ ਜਾ ਰਿਹਾ ਹੈ ਇਹ ਵੇਖਣ ਲਈ ਅਚਨਚੇਤ ਬਲਕਾ ਢਿੱਲਵਾਂ ਅਧੀਨ ਵੱਖ-ਵੱਖ ਵੈਕਸੀਨੇਸ਼ਨ ਸੈਸ਼ਨ ਸਾਈਟਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਅਤੇ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਵੀ ਹਾਜ਼ਰ ਸਨ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ ਵੱਲੋਂ ਲੋਕਾਂ ਨੂੰ ਆਪਣਾ ਟੀਕਾਕਰਨ ਸਮੇਂ ਸਿਰ ਕਰਵਾਉਣ ਲਈ ਕਿਹਾ। ਉਨ੍ਹਾਂ ਵਿਸ਼ੇਸ਼ ਤੌਰ `ਤੇ ਜਿਨਾਂ ਦੀ ਦੂਜੀ ਡੋਜ਼ ਰਹਿ ਗਈ ਹੈ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਜਲਦ ਨਜਦੀਕੀ ਸਰਕਾਰੀ ਸਿਹਤ ਕੇਂਦਰ `ਚ ਆ ਕਿ ਆਪਣਾ ਟੀਕਾਕਰਨ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਮਾਪਿਆਂ ਨੂੰ ਵੀ 15 ਤੋਂ 18 ਸਾਲ ਦੇ ਬੱਚਿਆਂ ਦਾ ਜਲਦ ਟੀਕਾਕਰਨ ਕਰਵਾਉਣ `ਚ ਸਹਿਯੋਗ ਦੇਣ ਦੀ ਕੀਤੀ ਅਪੀਲ ਕੀਤੀ ਤਾਂ ਜੋ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਬਿਨਾ ਕਿਸੇ ਡਰ, ਵਹਿਮ ਭਰਮ ਤੋਂ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਕਿਹਾ ਅਤੇ ਇਹ ਵੀ ਦੱਸਇਆ ਕਿ ਬੱਚਿਆਂ ਲਈ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਵੱਲੋਂ ਸੁਭਾਨਪੁਰ, ਕਾਂਜਲੀ, ਬੂਟ, ਢਿੱਲਵਾਂ, ਬੁਤਾਲਾ ਅਤੇ ਨਡਾਲਾ ਆਦਿ ਵੈਕਸੀਨੇਸ਼ਨ ਸੈਸ਼ਨ ਸਾਈਟਾਂ ਦਾ ਅਚਨਚੇਤ ਦੌਰਾ ਕੀਤਾ ਗਿਆ।