ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਾਗਜ਼ ਕੀਤੇ ਦਾਖਲ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 1 ਫਰਵਰੀ 2022- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਚੋਣ ਅਧਿਕਾਰੀ ਕਮ ਐਸਡੀਐਮ ਰਣਦੀਪ ਸਿੰਘ ਪਾਸ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਸੁਖਜਿੰਦਰ ਕੌਰ ਰਾਣਾ ਨੇ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖਲ ਕਰਵਾਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕ ਇਸ ਵਾਰ ਰਾਣਾ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ।
ਉਨ੍ਹਾਂ ਕਿਹਾ ਕਿ ਪਾਵਨ ਧਰਤੀ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਸਾਫ ਸੁਥਰਾ ਤੇ ਨਿਆਂਪੂਰਨ ਪ੍ਰਸ਼ਾਸਨ ਦੇ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਹਲਕੇ ਵਿਚੋਂ ਲੁੱਟ ਤੇ ਕੁੱਟ ਦਾ ਰਾਜ ਖਤਮ ਕੀਤਾ ਜਾਵੇਗਾ ਤਾਂ ਜੋ ਲੋਕ ਸੁੱਖ ਸ਼ਾਂਤੀ ਨਾਲ ਰਹਿ ਸਕਣ। ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਬੰਸ ਕੌਰ ਰਾਣਾ, ਮੈਂਡੀ ਰਾਣਾ, ਰਜਿੰਦਰ ਸਿੰਘ ਤਕੀਆ ਚੇਅਰਮੈਨ, ਸੁਖਵਿੰਦਰ ਸਿੰਘ ਸੁੱਖ, ਸੁਰਜੀਤ ਸਿੰਘ ਸੱਦੂਵਾਲ, ਹਰਚਰਨ ਸਿੰਘ ਬੱਗਾ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ , ਤੇਜਵੰਤ ਸਿੰਘ ਚੇਅਰਮੈਨ,ਨਵਨੀਤ ਸਿੰਘ ਚੀਮਾ ਵਾਈਸ ਪ੍ਰਧਾਨ, ਕਰਮਬੀਰ ਸਿੰਘ ਕੇਵੀ, ਅਸ਼ੋਕ ਮੋਗਲਾ, ਬਲਵਿੰਦਰ ਸਿੰਘ ਫੱਤੋਵਾਲ, ਅਜੀਤਪਾਲ ਸਿੰਘ ਬਾਜਵਾ, ਗਗਨਦੀਪ ਸਿੰਘ ਬਾਜਵਾ,ਨਵਦੀਪ ਸਿੰਘ ਨੰਢਾ, ਮੰਗਲ ਸਿੰਘ ਭੱਟੀ ਚੇਅਰਮੈਨ,ਸਰਪੰਚ ਬਖਸ਼ੀਸ਼ ਸਿੰਘ, ਸਰਪੰਚ ਉਜਾਗਰ ਸਿੰਘ ਭੌਰ, ਸੰਤਪ੍ਰੀਤ ਸਿੰਘ ਐਮ ਸੀ, ਜਗਜੀਤ ਸਿੰਘ ਚੰਦੀ, ਰਵਿੰਦਰ ਸਿੰਘ ਰਵੀ ਪਿਥੋਰਾਹਲ, ਚਰਨਜੀਤ ਗਿੱਲ ਚੇਅਰਮੈਨ ਆਦਿ ਵੀ ਹਾਜ਼ਰ ਸਨ।