ਅਕਾਲੀ ਦਲ ਸਰਬ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਨੂੰ ਦਿੰਦੇ ਹਨ ਪਹਿਲ : ਹਰਪਾਲ ਜੁਨੇਜਾ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 5 ਫਰਵਰੀ, 2022: ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਹਲਕੇ ਤੋਂ
ਉਮੀਦਵਾਰ ਹਰਪਾਲ ਜੁਨੇਜਾ ਨੂੰ ਪਟਿਆਲਾ ਸ਼ਹਿਰ ਵਿਚ ਹਰ ਵਰਗ ਅਤੇ ਹਰ ਧਰਮ ਦੇ ਲੋਕਾਂ
ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ, ਪਟਿਆਲਾ ਦੇ ਲੋਕਾਂ ਨੂੰ ਉਹ ਉਮੀਦਵਾਰ ਮਿਲਿਆ
ਜਿਹੜੇ ਆਪਸ ਵਿਚ ਵੰਡਣ ਦੀਆਂ ਗੱਲਾਂ ਨਹੀਂ ਕਰਦਾ ਸਗੋਂ ਵਿਕਾਸ ਦੀ ਗੱਲ ਕਰਦਾ ਹੈ।
ਹਰਪਾਲ ਜੁਨੇਜਾ ਨੇ ਅੱਜ ਡੋਰ ਟੂ ਡੋਰ ਦੇ ਨਾਲ ਨਾਲ ਸ਼ਹਿਰ ਵਿਚ ਅੱਧਾ ਦਰਜ਼ਨ ਤੋਂ ਜਿਆਦਾ
ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ
ਪਾਰਟੀ ਹੈ, ਜਿਹੜੀ ਕਿ ਸਮੁੱਚੇ ਧਰਮਾ ਦਾ ਸਤਿਕਾਰ ਕਰਦੀ ਹੈ ਅਤੇ ਅਕਾਲੀ ਦਲ ਨੇ
ਹਮੇਸ਼ਾਂ ਹੀ ਸਰਬ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਨੂੰ ਪਹਿਲ ਦਿੱਤੀ
ਹੈ। ਉਨ੍ਹਾਂ ਕਿਹਾ ਕਿ ਇਥੇ ਉਹ ਲੋਕ ਵੀ ਘੁੰਮ ਰਹੇ ਹਨ ਜਿਹੜੇ ਵੋਟਾਂ ਦੀ ਖਾਤਰ ਕੁੱਝ ਵੀ
ਕਰ ਸਕਦੇ ਹਨ ਅਤੇ ਕਰਦੇ ਵੀ ਰਹੇ ਹਨ। ਪਰ ਪਟਿਆਲਾ ਦੇ ਲੋਕਾਂ ਨੂੰ ਉਨ੍ਹਾਂ ਲੋਕਾਂ
ਬਾਰੇ ਸਾਰਾ ਗਿਆਨ ਹੈ। ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਸਾਕਾਰਾਤਮਕ ਰਾਜਨੀਤੀ ਕਰਨ ਆਏ
ਹਨ ਅਤੇ ਉਨ੍ਹਾਂ ਦੀ ਪਹਿਲ ਸ਼ਹਿਰ ਦਾ ਵਿਕਾਸ ਅਤੇ ਨੌਜਵਾਨਾ ਨੂੰ ਰੁਜਗਾਰ ਹੈ। ਉਨ੍ਹਾਂ
ਕਿਹਾ ਕਿ ਵਿਕਾਸ ਉਹ ਨਹੀਂ ਵਧੀਆਂ ਕੇ ਸੜ੍ਹਕਾ ਪੁੱਟ-ਪੁੱਟ ਦੇ ਫੇਰ ਤੋਂ ਬਣਾਉਣਾ, ਸਗੋਂ
ਪੈਸੇ ਦਾ ਸਦਉਪਯੋਗ ਕਰਕੇ ਸਰਬਪੱਖੀ ਵਿਕਾਸ ਕਰਨਾ ਹੈ।