ਲੋਕਾਂ ਦਾ ਕਾਂਗਰਸ ਚ ਸ਼ਾਮਲ ਹੋਣ ਦਾ ਹੈਰਾਨੀ ਜਨਕ ਸਿਲਸਿਲਾ ਜਾਰੀ - ਹੈਰੀਮਾਨ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ,5ਫਰਵਰੀ,2022:
ਵਿਧਾਨ ਸਭਾ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਬਹਿਲ, ਜਸਵੰਤ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਕਈ ਲੋਕ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਹੈਰਾਨੀ ਜਨਕ ਤਰੀਕੇ ਨਾਲ ਆਪ ਮੁਹਾਰੇ ਸ਼ਾਮਲ ਹੋਏ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਚ ਅਵਤਾਰ ਸਿੰਘ, ਭਾਗ ਸਿੰਘ, ਪਰਮਜੀਤ ਸਿੰਘ, ਸੰਤ ਸਿੰਘ, ਗੁਰਵੀਰ ਸਿੰਘ, ਪਰਗਟ ਸਿੰਘ, ਗੁਰਤੇਜ ਸਿੰਘ, ਅਸ਼ਵੀਰ ਸਿੰਘ, ਆਦਿ ਪ੍ਰਮੁੱਖ ਹਨ।
ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਲੋਕ ਦੂਜੀਆਂ ਪਾਰਟੀਆਂ ਦੀਆਂ ਨੀਤੀਆਂ ਅਤੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਇਸੇ ਕਰਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਤੇ ਲੋਕ ਇਸ ਵਾਰ ਆਪਣਾ ਵੋਟ ਕਾਂਗਰਸ ਦੇ ਹੱਕ ਵਿੱਚ ਹੀ ਦੇਣਗੇ।
ਇਸ ਮੌਕੇ ਹੈਰੀਮਾਨ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੁਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਮਹਿਕ ਗਰੇਵਾਲ,ਸਤੀਸ਼ ਬਹਿਲ,ਕਾਲਾ ਪੰਜੇਟਾ, ਸਤਿੰਦਰ ਸ਼ੈਲੀ, ਸਤਵੰਤ ਮਹਿਮੁਦਪੁਰ, ਚਰਨਜੀਤ ਕਟਕਹੇੜੀ, ਹੈਰੀ ਸਰਪੰਚ, ਮੋਹਨ ਸਿੰਘ ਪ੍ਰਧਾਨ, ਸੁਖਦੀਪ ਭਾਂਖਰ, ਗੁਰਮੀਤ ਬਹਿਲ, ਕਾਹਨ ਸਿੰਘ ਮਜਾਲ , ਪ੍ਰਬਜਿੰਦਰ ਸਿੰਘ ਬੱਚੀ ਆਦਿ ਮੌਜੂਦ ਸਨ।