ਭਗਵੰਤ ਮਾਨ ਦੀ ਰੈਲੀ ਰਹੀ ਪੂਰੀ ਤਰ੍ਹਾਂ ਫਲਾਪ : ਜਸਪਾਲ ਬਿੱਟੂ
ਲੋਕ ਅਕਾਲੀ-ਬਸਪਾ ਨੂੰ ਵੋਟਾਂ ਪਾ ਕਰਨਗੇ ਜੇਤੂ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 7 ਫਰਵਰੀ 2022:
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਬੀਤੇ ਦਿਨੀਂ ਭਗਵੰਤ ਮਾਨ ਦੀ ਰੈਲੀ ਪਟਿਆਲਾ ਅੰਦਰ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਅਕਾਲੀ ਦਲ ਬਸਪਾ ਦੇ ਨਾਲ ਹਨ ਤੇ ਅਕਾਲੀ ਦਲ-ਬਸਪਾ ਨੂੰ ਹੀ ਆਪਣਾ ਵੋਟ ਦੇ ਕੇ ਜੇਤੂ ਕਰਨਗੇ। ਜਸਪਾਲ ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਨ ਦੌਰਾਨ ਕੀਤਾ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਅਵਾਜ ਬਣਕੇ ਵਿਚਰਿਆ ਹੈ, ਇਸ ਲਈ ਲੋਕਾਂ ਨੂੰ ਪਾਰਟੀ 'ਤੇ ਪੂਰਾ ਭਰੋਸਾ ਹੈ, ਜਦੋਂ ਕਿ ਕਾਂਗਰਸ ਤੇ ਆਪ ਵਰਗੀਆਂ ਪਾਰਟੀਆਂ ਸਿਰਫ਼ ਲੋਕਾਂ ਦਾ ਬੁੱਧੂ ਬਣਾਉਣ ਵਿੱਚ ਹੀ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ। ਇਸ ਲਈ ਲੋਕ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਅਕਾਲੀ ਦਲ ਬਸਪਾ ਦਾ ਸਾਥ ਤੇ ਰਹੇ ਹਨ ਤੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਬਸਪਾ ਇੱਕ ਰਿਕਾਰਡ ਜਿੱਤ ਕਾਇਮ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਮਨਿੰਦਰ ਸਿੰਘ ਸਵੈਣੀ, ਰਵਿੰਦਰ ਸਿੰਘ ਰਾਜੂ, ਰਵਿੰਦਰ ਬੱਬੂ, ਇਸ਼ਟਪਾਲ ਸਿੰਘ, ਕੰਵਲਜੋਤ ਸਿੰਘ, ਸਚਿਨ ਕੁਮਾਰ, ਸਤਿੰਦਰ ਘੁੰਮਣ, ਅਵਕੀਰਤ ਸਿੰਘ ਬਾਲੀ, ਲਾਲੀ ਪੰਨੂੰ, ਪੁਸ਼ਪਿੰਦਰ ਪੰਨੂੰ, ਮਨਪ੍ਰੀਤ ਮਹਲ, ਸਨੀ ਕਟਾਰੀਆ, ਠਾਕੁਰ ਪੰਨੂੰ, ਦਿਨੇਸ਼ ਮਿੱਤਲ, ਜਗਮੀਤ ਸਿੰਘ, ਹਰਪ੍ਰੀਤ ਢਿੱਲਾ, ਮਨਦੀਪ ਟਿਵਾਣਾ, ਬਿੱਕਰ ਖਰੌਡ, ਸੇਵਕ ਖਰੌਡ, ਸੰਨੀ ਰੰਧਾਵਾ, ਰਮਨ ਚੰਢੋਕ ਆਦਿ ਮੌਜੂਦ ਸਨ।