ਅਕਾਲੀ ਦਲ ਤੇ ਬਸਪਾ ਦੀ ਜਿੱਤ ਪੰਜਾਬ ਅੰਦਰ ਯਕੀਨੀ-ਕੈਪਟਨ ਹਰਮਿੰਦਰ ਸਿੰਘ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 15 ਫਰਵਰੀ 2022-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਜਿੱਤ ਪੰਜਾਬ ਅੰਦਰ ਯਕੀਨੀ ਹੈ। ਇਸ ਵਾਰ ਲੋਕ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ | ਪੰਜਾਬ ਵਿਚ ਸਰਕਾਰ ਬਣਦਿਆਂ ਹੀ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਉਲੀਕਿਆਂ ਗਿਆ 13 ਨੁਕਾਤੀ ਪ੍ਰੋਗਰਾਮ ਤੁਰੰਤ ਲਾਗੂ ਕੀਤਾ ਜਾਵੇਗਾ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਵੱਖ-ਵੱਖ ਪਿੰਡਾਂ ਵਿਚ ਚੋਣ ਰੈਲੀਆਂ ਕਰਨ ਉਪਰੰਤ ਪਿੰਡ ਭੈਣੀ ਹੁੱਸੇ ਖਾਂ ਵਿਖੇ ਡਾ: ਰਾਜੀਵ ਰਾਏ ਦੇ ਗ੍ਰਹਿ ਵਿਖੇ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ ।
ਉਨ੍ਹਾਂ ਅਪੀਲ ਕੀਤੀ ਕਿ ਆਪਣੇ ਭਵਿੱਖ ਨੂੰ ਸੰਵਾਰਨ ਲਈ 20 ਫਰਵਰੀ ਨੂੰ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੂੰ ਵੋਟਾਂ ਪਾ ਕੇ ਅਸੈਂਬਲੀ ਵਿਚ ਭੇਜੋ | ਇਸ ਮੌਕੇ 20 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਸ਼ਾਮਿਲ ਹੋਣ ਵਾਲਿਆਂ ਵਿਚ ਡਾ: ਰਾਜੀਵ ਰਾਏ, ਫੁੰਮਣ ਸਿੰਘ, ਸੁਰਿੰਦਰ ਸਿੰਘ, ਮੁਖ਼ਤਾਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਚਰਨ ਸਿੰਘ, ਗੱਬਰ ਸਿੰਘ, ਰੂਪ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ ਟੇਲਰ, ਜਵਾਹਰ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਬਲਵੰਤ ਸਿੰਘ, ਸੁਰਿੰਦਰ ਸ਼ਿੰਦਾ ਆਦਿ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਬਾਬਾ ਜੀਤ ਸਿੰਘ ਸਾਬਕਾ ਉਪ ਚੇਅਰਮੈਨ, ਬਲਵਿੰਦਰ ਤੁੜ, ਜਗੀਰ ਸਿੰਘ ਲੰਬੜ, ਕੀਰਤਨਪਾਲ ਸੰਧੂ, ਬਲਜੀਤ ਸਿੰਘ ਬੱਲੀ, ਸੁਖਵਿੰਦਰ ਸਿੰਘ ਜੌਹਲ ਨੇ ਸੰਬੋਧਨ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ, ਬੱਗਾ ਸਿੰਘ ਨੂਰਪੁਰ, ਜਥੇ: ਬਲਦੇਵ ਸਿੰਘ, ਹਰਦਿਆਲ ਸਿੰਘ ਸੰਧੂ, ਕਾਲਾ ਜੱਟ, ਅਮਰਜੀਤ ਸਿੰਘ ਖਿਜਰਪੁਰ, ਜਗਦੀਪ ਸਿੰਘ ਸਾਬਕਾ ਸਰਪੰਚ ਛੰਨਾ ਸ਼ੇਰ ਸਿੰਘ ਆਦਿ ਹਾਜ਼ਰ ਸਨ |