ਟਰਾਲਾ ਪਲਟਣ ਨਾਲ ਚਾਰ ਵਿਅਕਤੀ ਜ਼ਖਮੀ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 22 ਫਰਵਰੀ 2022- ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ਵਿਖੇ ਨਜ਼ਦੀਕ ਭਗਤਾ ਦੇ ਪੈਟਰੋਲ ਪੰਪ ਦੇ ਕੋਲ ਰਾਤ 8:00ਵਜੇ ਦੇ ਕਰੀਬ ਟਰਾਲਾ ਪਲਟਣ ਦੇ ਨਾਲ ਚਾਰ ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਟਰਾਲੇ ਵਿੱਚ 25 ਸਵਾਰੀਆਂ ਸਵਾਰ ਦੱਸਿਆ ਜਾ ਰਿਹਾ ਹੈ । ਜਿਨ੍ਹਾਂ ਵਿੱਚੋਂ ਚਾਰ ਸਵਾਰੀਆਂ ਗੰਭੀਰ ਰੂਪ ਚ ਜ਼ਖ਼ਮੀ ਹੋਈਆਂ ਹਨ । ਟਰਾਲੇ ਨੂੰ ਡਰਾਈਵਰ ਕਸ਼ਮੀਰ ਸਿੰਘ ਵਾਸੀ ਬੱਲੜਵਾਲ ਤਹਿਸੀਲ ਅਜਨਾਲਾ ਅੰਮ੍ਰਿਤਸਰ ਚਲਾ ਰਿਹਾ ਸੀ ।ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਲੇਬਰ ਦਾ ਕੰਮ ਕਰਦੇ ਹਾਂ ਅਤੇ ਵਾਪਸ ਜਾ ਰਹੇ ਸੀ। ।
ਜਦੋਂ ਉਹ ਡੱਲਾ ਰੋਡ ਤੇ ਨਜ਼ਦੀਕ ਭਗਤਾ ਦੇ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਟਰਾਲਾ ਕੰਟਰੋਲ ਤੋਂ ਬਾਹਰ ਹੁੰਦਿਆਂ ਹੋਇਆ ਪਲਟ ਗਿਆ ।ਜਿਸ ਕਾਰਨ ਚਾਰ ਸਵਾਰੀਆਂ ਗੰਭੀਰ ਰੂਪ ਚ ਜ਼ਖ਼ਮੀ ਹੋਏ ਹਨ ।
ਜ਼ਖ਼ਮੀਆਂ ਚ ਇਕ ਬੱਚਾ ਵੀ ਹੈ । ਜਿਸ ਨੂੰ ਟਰਾਲੇ ਦੇ ਹੇਠਾਂ ਕੱਢਿਆ ਦੱਸਿਆ ਜਾ ਰਿਹਾ ਹੈ ।ਜ਼ਖ਼ਮੀਆਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।
ਜਿੱਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲੀਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪਡ਼ਤਾਲ ਕਰ ਰਹੀ ਹੈ ।