ਰਾਣਾ ਪਰਿਵਾਰ ਨੂੰ ਵੱਡਾ ਸਦਮਾ :ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਡੇ ਭਰਾ ਰਾਣਾ ਮਹਿੰਦਰਾ ਜੀਤ ਨਹੀਂ ਰਹੇ
ਇਕ ਪਾਸੇ ਜਿੱਤ ਦੀ ਖੁਸ਼ੀ, ਦੂਜੇ ਪਾਸੇ ਗ਼ਮੀਆਂ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ/ ਕਪੂਰਥਲਾ 11 ਮਾਰਚ 2022 ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵੱਡੇ ਭਰਾ ਰਾਣਾ ਮਹਿੰਦਰਾ ਜੀਤ ਸਿੰਘ ਜੀ ਰਾਤ ਦਿਹਾਂਤ ਹੋ ਗਿਆ । ਜਿਸ ਨਾਲ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਕੱਲ ਬਾਜ਼ਪੁਰ, ਉਤਰਾਖੰਡ ਵਿਖੇ 11 ਵਜੇ ਕੀਤਾ ਜਾਵੇਗਾ। ਰਾਣਾ ਗੁਰਜੀਤ ਸਿੰਘ ਨੇ ਹਲਕਾ ਵਾਸੀਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਬਾਜਪੁਰ ਜਾਣ ਦੀ ਖੇਚਲ ਨਹੀਂ ਕਰਨੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਧਾਂਜਲੀ ਪ੍ਰੋਗਰਾਮ ਕਪੂਰਥਲਾ ਵਿਖੇ ਉਲੀਕਿਆ ਜਾਵੇਗਾ ਜਿਸ ਦੀ ਸੂਚਨਾ ਆਪ ਜੀ ਨੂੰ ਦੇ ਦਿੱਤੀ ਜਾਵੇਗੀ