ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਸ਼ੁਰੂ ਹੋਇਆ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ : ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਦੀ ਅਗੁਵਾਈ ਹੇਠ 12 ਮਾਰਚ ਤੋਂ 18 ਮਾਰਚ ਤੱਕ
ਸੱਤ ਰੋਜ਼ਾ ਐਨ ਐਸ ਐਸ ਕੈਂਪ ਸ਼ੁਰੂ ਹੋਇਆ । ਕੈਂਪ ਦੇ ਮੁੱਖ ਸੰਚਾਲਕ ਡਾ.ਬਲਵਿੰਦਰ ਸਿੰਘ, ਡਾ.ਹਰਦੀਪ ਕੌਰ ਸੈਣੀ ਅਤੇ ਐਸੋ.ਪ੍ਰੋ. ਯਸ਼ਪ੍ਰੀਤ ਸਿੰਘ ਹਨ।
ਇਸ ਕੈਂਪ ਵਿੱਚ ਬੀ਼ ਐਡ ਦੇ ਸੋ ਦੇ ਕਰੀਬ ਵਲੰਟੀਅਰ ਹਿੱਸਾ ਲੈ ਰਹੇ ਹਨ। ਕੈਂਪ ਦਾ ਉਦਘਾਟਨ ਡਾ.ਐਸ.ਕੇ.ਕੌਸ਼ਿਕ ਮੌਜੂਦਾ ਮੈਬਰ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ
ਅਤੇ ਸਾਬਕਾ ਪ੍ਰਿੰਸੀਪਲ ਦੇ ਸ਼ੁਭ ਹੱਥੋਂ ਹੋਇਆ। ਉਨ੍ਹਾਂ ਨੇ ਆਪਣੀ ਜਿੰਦਗੀ ਦੀ ਕਾਮਯਾਬੀ ਬਾਰੇ ਦੱਸ ਕੇ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ।
ਟ੍ਰੈਫਿਕ ਇੰਸਪੈਕਟਰ ਪੁਸ਼ਪਾ ਦੇਵੀ ਜੀ ਨੇ ਵੀ ਐਨ.ਐਸ.ਐਸ. ਵਲੰਟੀਅਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ।
ਦੂਸਰੇ ਦਿਨ ਸਵੇਰੇ 9:00 ਵਜੇ ਐਨ ਐਸ ਐਸ ਵਲੰਟੀਅਰਾਂ ਵੱਲੋਂ ਸਵੇਰ ਦੀ ਸਭਾ ਆਯੋਜਿਤ ਕੀਤੀ ਗਈ,ਜਿਸ ਵਿਚ ਵਲੰਟੀਅਰਾਂ ਨੇ ਆਪਣੇ ਵਿਚਾਰ ਇਕ ਦੂਜੇ ਨਾਲ ਸਾਂਝੇ ਕੀਤੇ ਅਤੇ ਬਾਅਦ ਵਿੱਚ ਸਵੱਛ ਭਾਰਤ ਦੀ ਮੁਹਿਮ ਅਨੁਸਾਰ ਕਾਲਜ ਦੇ ਕੈਂਪਸ ਨੂੰ ਅਤੇ ਗਰਾਊਂਡ ਨੂੰ ਪਲਾਸਟਿਕ ਮੁਕਤ ਬਣਾਇਆ ਗਿਆ।
ਸਵੱਛਤਾ ਅਤੇ ਔਰਤ ਦੀ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਬੇਟੀ ਬਚਾਓ ਬੇਟੀ ਪੜ੍ਹਾਓ ,go clean go green ਨਾਰਿਆਂ ਨਾਲ ਬਾਬਾ ਜੀਵਨ ਸਿੰਘ ਬਸਤੀ ਅਤੇ ਵੱਖ ਵੱਖ ਥਾਵਾਂ ਤੇ ਰੈਲੀਆਂ ਕਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ।