ਵਿਧਾਇਕ ਅਜੀਤਪਾਲ ਕੋਹਲੀ ਨੇ ਵਰਕਰਾਂ ਨਾਲ ਕੀਤੀ ਧੰਨਵਾਦ ਮੀਟਿੰਗ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 29 ਮਾਰਚ 2022. : ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਸਹਿਰੀ
ਪਟਿਆਲਾ ਦੇ ਸਮੁਹ ਵਰਕਰਾਂ ਅਤੇ ਵਲੰਟੀਅਰਾਂ ਨਾਲ ਧੰਨਵਾਦੀ ਮੀਟਿੰਗ ਕੀਤੀ। ਇਸ ਦੌਰਾਨ
ਪਟਿਆਲਾ ਸਹਿਰੀ ਆਪ ਦੇ ਸਮੂਹ ਆਹੁਦੇਦਾਰ, ਵਰਕਰ ਤੇ ਵਲੰਟੀਅਰ ਮੌਜੂਦ ਰਹੇ। ਇਸ ਦੋਰਾਨ
ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਗੁਰਜੀਤ ਸਿੰਘ ਸਾਹਨੀ,
ਕੇਕੇ ਸਹਿਗਲ, ਚੰਦ ਬੁੱਧੂ, ਤਰਨਜੀਤ ਸਿੰਘ ਕੋਹਲੀ, ਅਜੀਤ ਸਿੰਘ ਬਾਬੂ, ਜਸਬੀਰ
ਸਿੰਘ ਮਾਟਾ, ਜੋਗਿੰਦਰ ਸਿੰਘ ਛਾਂਗਾਂ, ਸ੍ਰੀਮਤੀ ਸਿਰਮਤ ਕੋਹਲੀ, ਰਣਜੀਤ ਕੌਰ ਕੋਹਲੀ,
ਜੋਤੀ ਅਰੋੜਾ, ਵੀਰਪਾਲ ਕੌਰ ਚਹਿਲ, ਪਰਮਜੀਤ ਕੌਰ ਚਹਿਲ ਸਮਤੇ ਵੱਡੀ ਗਿਣਤੀ ਵਿਚ
ਵਲੰਟੀਅਰ ਸਾਮਲ ਸਨ। ਇਸ ਦੋਰਾਨ ਅਜੀਤਪਾਲ ਕੋਹਲੀ ਨੇ ਸਮੁੱਚੇ ਪਟਿਆਲਵੀਆਂ ਦਾ ਉਨਾਂ
ਨੂੰ ਵੱਡੇ ਮਾਰਜਨ ਨਾਲ ਜਿਤਾਉਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਕੋਹਲੀ ਪ੍ਰਵਿਾਰ
ਤੁਹਾਡੇ ਲਈ 24 ਘੰਟੇ ਸੇਵਾ ਵਿਚ ਹਾਜ਼ਰ ਹੈ।
ਇਸ ਦੋਰਾਨ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਵੀਆਂ ਵੱਲੋਂ ਜੋ ਕੋਹਲੀ
ਪ੍ਰਵਿਾਰ ਨੂੰ ਲੰਬੇ ਸਮੇਂ ਤੋਂ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ, ਉਹ ਉਸ ਦਾ ਦੇਣ ਕਦੇ
ਨਹੀਂ ਦੇ ਸਕਦੇ। ਅਜੀਤਪਾਲ ਕੋਹਲੀ ਨੇ ਕਿਹਾ ਕਿ ਪਾਰਟੀ ਵੱਲੋਂ ਸਖਤ ਹਦਾਇਤਾਂ ਮੁਤਾਬਿਕ
ਹਰ ਇਕ ਵਰਕਰ ਅਤੇ ਵਲੰਟੀਅਰ ਦੇ ਕੰਮ ਨੂੰ ਪਹਿਲ ਮਿਲੇਗੀ, ਕਿਸੇ ਵੀ ਕੰਮ ਨੂੰ
ਅਣਗੋਲਿਆਂ ਨਹੀਂ ਕੀਤਾ ਜਾਏਗਾ। ਅਜੀਤਪਾਲ ਕੋਹਲੀ ਨੈ ਕਿਹਾ ਕਿ ਜਲਦੀ ਹੀ ਪਟਿਆਲਾ ਹਲਕੇ
ਦਾ ਇਕ ਸੁਵਿਧਾ ਸੈਂਟਰ ਖੋਲਿਆ ਜਾਏਗਾ, ਜਿਸ ਵਿਚ ਹਰ ਇਕ ਵਿਅਕਤੀ ਦੇ ਸਰਕਾਰੀ ਦਫਤਰ
ਨਾਲ ਸੰਬੰਧਿਤ ਕੰਮ ਨੂੰ ਕਰਾਊਣ ਲਈ ਬਕਾਇਦਾ ਸਟਾਫ ਰੱਖਿਆ ਜਾਏਗਾ। ਉਨਾਂ ਦੱਸਿਆ ਕੇ ਇਸ
ਸੁਵਿਧਾ ਸੈਂਟਰ ਦੀ ਖਾਸੀਅਤ ਇਹ ਹੋਏਗੀ ਕਿ ਕਿਸੇ ਨੂੰ ਵੀ ਆਪਣੇ ਕੰਮ ਲਈ ਸਰਕਾਰੀ
ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਰੇ ਕੰਮ ਅਜਿਹੇ ਕਰਨੇ ਹਨ, ਜਿਹੜੇ ਕਿ ਆਮ ਲੋਕਾਂ ਨਾਲ ਜੁੜੇ ਹੋਣ ਅਤੇ
ਲੋਕਾਂ ਦੀ ਖੱਜਲ ਖੁਆਰੀ ਵੱਧ ਤੋਂ ਵੱਧ ਘੱਟ ਹੋ ਸਕੇ। ਉਨਾਂ ਆਮ ਲੋਕਾਂ ਨੂੰ ਵਿਸਵਾਸ
ਦਿਵਾਇਆ ਕਿ ਜੋ ਵੀ ਵਾਅਦੇ ਆਪ ਨੇ ਤੁਹਾਡੇ ਨਾਲ ਕੀਤੇ ਹਨ, ਉਹ ਹਰ ਹਾਲਤ ਵਿਚ ਪੂਰੇ
ਕੀਤੇ ਜਾਣਗੇ।