ਸੁਲਤਾਨਪੁਰ ਲੋਧੀ ਸਕੂਲ਼ ਚ ਲੋੜਵੰਦ ਬੱਚਿਆਂ ਦੀ ਮਦਦ ਲਏ ਅੱਗੇ ਆਏ ਸਕੂਲ਼ ਦੇ ਰਿਟਾਇਰ ਟੀਚਰ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 29 ਮਾਰਚ 2022 - ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ ॥ ਦੇ ਮਹਾਂ ਵਾਕ ਨੂੰ ਮੰਨਦੇ ਹੋਏ ਬੁਆਏ ਸਕੂਲ ਦੇ ਸਾਬਕਾ ਵਿਦਆਰਥੀ ਤੇ ਅਧਿਆਪਕ ਮੁਨਸ਼ਾ ਸਿੰਘ ਜੱਬੋਵਾਲ ਨੇ ਸਕੂਲ਼ ਦੇ ਲੋੜਵੰਦ ਬੱਚਿਆਂ ਦੀ ਬਾਂਹ ਫੜੀ ਹੈ।ਸਥਾਨਕ ਸਕੂਲ਼ ਦੀ ਸਵੇਰ ਦੀ ਸਭਾ ਵਿੱਚ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਉਹ ਇਸੇ ਸਕੂਲ ਵਿੱਚੋਂ ਪੜ੍ਹੇ ਹਨ ਤੇ ਉਨ੍ਹਾਂ ਸਮਿਆਂ ਚ ਵਰਦੀ ਤਾਂ ਦੂਰ ਦੀ ਗੱਲ ਪੈਰੀ ਨਾ ਬੂਟ ਤੇ ਨਾਂ ਕੋਈ ਹੋਰ ਸਹੂਲਤ ਸੀ। ਉਨ੍ਵਾਂ ਹਾ ਕਿ ਚੱਪਲਾਂ ਨਾਲ ਕਦੇ ਤੁਰ ਕੇ ਤੇ ਕਦੇ ਸਾਇਕਲ ਤੇ ਪਰ ਪੜ੍ਹਨ ਲਈ ਜਰੂਰ ਆਉਂਦੇ ਸੀ ਤੇ ਇਸੇ ਸਕੂਲ ਤੋਂ ਦਸਵੀਂ ਕਰਨ ਉਪਰੰਤ ਆਰਟ ਕਰਾਫਟ ਡਿਪਲੋਮਾ ਕਰਕੇ ਮੈਂ ਇਥੇ ਹੀ ਨੌਕਰੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਦੇ ਸਹਿਯੋਗ ਨਾਲ ਲੋੜਵੰਦ ਵਿਿਦਆਰਥੀਆਂ ਲਈ ਵੀਹ ਹਜ਼ਾਰ ਰੁਪਏ ਦੀਆਂ ਵਰਦੀਆਂ,ਕਾਪੀਆਂ,ਪੈਨ,ਸਕੂਲ਼ ਬੈਗ,ਕੋਟੀਆਂ ਆਦਿ ਦੇਣ ਆਏ ਹਨ।ਇਸ ਤੋ ਇਲਾਵਾ ਉਹਨਾਂ ਸਕੂਲ਼ ਵਿਚੋਂ 80% ਜਾਂ ਇਸ ਤੋਂ ਉਪਰ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਵਿਸ਼ੇਸ਼ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ ਹੈ।ਇਸ ਤੋਂ ਪਹਿਲਾ ਸਕੂਲ਼ ਸਟਾਫ ਵੱਲੋਂ ਅੱਜ ਦੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।ਸਵੇਰ ਸਭਾ ਦੌਰਾਨ ਉਨ੍ਹਾਂ ਲ ਆਏ ਪੈਨਸ਼ਨਰ ਯੂਨੀਅਨ ਤੋਂ ਸੁੱਚਾ ਸਿੰਘ ਮਿਰਜਾਪੁਰ ਰਿਟਾਇਰ ਅਧਿਆਪਕ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਕਿਵੇਂ ਗਰੀਬੀ ਵਿੱਚੋਂ ਉਠ ਕੇ ਆਪਣੀ ਮਿਹਨਤ ਨਾਲ ਤੁਸੀਂ ਬੁਲੰਦੀਆਂ ਨੂੰ ਛੋਹ ਸਕਦੇ ਹੋ।ਪੈਨਸ਼ਨਰ ਯੂਨੀਅਨ ਤੋਂ ਕਰਨੈਲ ਸਿੰਘ ਰਿਟਾਇਰ ਲੈਕਚਰਾਰ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਦਾ ਸਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ।
ਕਰਨੈਲ ਸਿੰਘ ਨੇ ਮੁਨਸ਼ਾਂ ਸਿੰਘ ਜੀ ਵੱਲੋਂ ਸਕੂਲ਼ ਦੇ ਵਿਦਿਆਰਥੀਆਂ ਲਈ ਦਿੱਤੀ ਮਦਦ ਲਈ ਉਨਾਂ੍ਹ ਨੂੰ ਵਧਾਈ ਦਿੱਤੀ।ਸਟੇਜ ਸਕੱਤਰ ਸੁਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਮਨੁੱਖ ਨੰ ਜਿਆਦਾ ਪੈਸੇ ਦੀ ਜਰੂਰਤ ਨਹੀਂ ਹੈ ਤੇ ਉਸ ਨੂੰ ਆਪਣੀ ਜਿੰਦਗੀ ਦੇ ਹਿੱਸੇ ਚੋਂ ਕੁਝ ਸਮਾਂ ਤੇ ਪੈਸਾ ਚੰਗੇ ਨੇਕ ਕਾਰਜਾਂ ਲਈ ਲਾਉਣਾ ਚਾਹੀਦਾ ਹੈ ਤੇ ਸਕੂਲ਼ ,ਹਸਪਤਾਲ ਇਸਦੀ ਸਭ ਤੋਂ ਵਧੀਆਂ ਥਾਂ ਹੈ।ਉਹਨਾਂ ਕਿਹਾ ਕਿ ਧਾਰਮਿਕ ਸਥਾਨਾਂ ਤੇ ਦਿੱਤੇ ਪੈਸੇ ਲੋੜ ਵੰਦਾਂ ਤੱਕ ਕਦ ਪੁੱਜਣਗੇ ਇਸ ਤੋ ਂਪਹਿਲਾਂ ਤੁਹਾਨੂੰ ਸਿੱਧੇ ਹੀ ਕਿਸੇ ਦੀ ਮਦਦ ਕਰ ਦੇਣੀ ਚਾਹੀਦੀ ਹੈ।ਪ੍ਰੋਗਰਾਮ ਦੇ ਅਖੀਰ ਵਿਚ ਇੰਨਚਾਰਜ ਮੈਡਮ ਇੰਦਰਜੀਤ ਕੌਰ ਲੈਕਚਰਾਰ ਜੀ ਨੇ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ।ਇਸ ਮੋਕੇ ਸਕੂਲ਼ ਸਟਾਫ ਮੈਡਮ ਰਾਜਵੀਰ ਕੌਰ, ਰਜਨੀ,ਦੀਪਕ ਚਾਵਲਾ,ਵਰੁਣਦੀਪ ਕੌਰ,ਸੁਮਨਦੀਪ ਕੌਰ,ਨਵਦੀਪ ਕੌਰ,ਪੂਜਾ,ਵੀਰਪਾਲ ਕੌਰ,ਰਿਤੂ ਬਾਲਾ,ਰੀਨਾ ਕੁਮਾਰੀ,ਰਾਜਬੀਰ ਕੌਰ,ਸੁਖਬੀਰ ਸਿੰਘ,ਹਾਜਰ ਸਨ।