ਹਾਈਕੋਰਟ ਦੇ ਜਸਟਿਸ ਨੇ ਸੁਲਤਾਨਪੁਰ ਲੋਧੀ ਅਦਾਲਤ ਦੇ ਕੰਮਕਾਜ ਦਾ ਕੀਤਾ ਸਲਾਨਾ ਨਿਰੀਖਣ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ , 2 ਅਪ੍ਰੈਲ 2022- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਵਨੀਸ਼ ਝੀਗਣ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੀ ਅਦਾਲਤ ਦੇ ਕੰਮਕਾਜ ਦਾ ਸਲਾਨਾ ਨਿਰੀਖਣ ਕੀਤਾ ਗਿਆ ਤੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਗਈਆਂ । ਇਸਤੋਂ ਪਹਿਲਾਂ ਸੁਲਤਾਨਪੁਰ ਲੋਧੀ ਅਦਾਲਤ 'ਚ ਪੁੱਜੇ ਹਾਈਕੋਰਟ ਦੇ ਜਸ਼ਟਿਸ਼ ਅਵਨੀਸ਼ ਝੀਗਣ ਨੂੰ ਸਥਾਨਕ ਪੁਲਸ ਵੱਲੋਂ ਕੋਰਟ ਕੰਪਲੈਕਸ ਵਿਖੇ ਸ਼ਾਨਦਾਰ ਸਲਾਮੀ ਦਿੱਤੀ ਗਈ ਤੇ ਉਪਰੰਤ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਦੀ ਅਗਵਾਈ 'ਚ ਮਾਨਯੋਗ ਜੱਜ ਸਾਹਿਬ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਤੇ ਹਾਰ ਪਾ ਕੇ ਕੀਤਾ ਗਿਆ ।
ਇਸ ਸਮੇਂ ਆਯੋਜਿਤ ਸਮਾਗਮ 'ਚ ਕਪੂਰਥਲਾ ਦੇ ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀ ਅਮਰਿੰਦਰ ਸਿੰਘ ਗਰੇਵਾਲ , ਸੀ.ਜੀ.ਐਮ. ਸ੍ਰੀ ਮਹੇਸ਼ ਕੁਮਾਰ ਚੇਅਰਮੈਨ ਮੁਫਤ ਕਾਨੂੰਨੀ ਸਹਾਇਤਾ ਸੇਵਾਵਾਂ , ਸ੍ਰੀ ਮਹੇਸ਼ ਕੁਮਾਰ ਜੱਜ ਸੀਨੀਅਰ ਡਵੀਜ਼ਨ ਸੁਲਤਾਨਪੁਰ ਲੋਧੀ , ਸ੍ਰੀ ਰਾਜਿੰਦਰਪਾਲ ਸਿੰਘ ਗਿੱਲ ਜੱਜ ਜੂਨੀਅਰ ਡਵੀਜ਼ਨ ਸੁਲਤਾਨਪੁਰ ਲੋਧੀ ਤੋਂ ਇਲਾਵਾ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਰਣਦੀਪ ਸਿੰਘ , ਤਹਿਸੀਲਦਾਰ ਪ੍ਰਵੀਨ ਛਿੱਬਰ ਤੇ ਡੀ.ਐਸ.ਪੀ. ਰਾਜੇਸ਼ ਕੱਕੜ ਆਦਿ ਸਿਵਲ ਅਧਿਕਾਰੀ ਵੀ ਹਾਜਰ ਸਨ । ਹਾਈਕੋਰਟ ਦੇ ਜੱਜ ਸ੍ਰੀ ਅਵਨੀਸ਼ ਝੀਗਣ ਨੂੰ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਤੇ ਸੀਨੀਅਰ ਐਡਵੋਕੇਟ ਕਿਹਰ ਸਿੰਘ , ਸੈਕਟਰੀ ਐਡ. ਤਰੁਣ ਕੰਬੋਜ , ਐਡ. ਵਿਕਾਸਦੀਪ ਸਿੰਘ ਨੰਡਾ , ਐਡ. ਗੁਰਮੀਤ ਸਿੰਘ ਢਿੱਲੋਂ ਆਦਿ ਹੋਰ ਸਮੂਹ ਬਾਰ ਮੈਂਬਰਾਂ ਬੇਨਤੀ ਕੀਤੀ ਕਿ ਜਿਵੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਅਦਾਲਤਾਂ ਦੇ ਕੰਮਕਾਜ ਦਾ ਹਫਤਾ 5 ਦਿਨ ਦਾ ਕੀਤਾ ਗਿਆ ਹੈ ।
ਉਸੇ ਹੀ ਤਰ੍ਹਾਂ ਹੇਠਲੀਆਂ ਅਦਾਲਤਾਂ ਵਿਚ ਵੀ ਕੰਮਕਾਜ ਦਾ ਹਫਤਾ 5 ਦਿਨ ਦਾ ਕੀਤਾ ਜਾਵੇ ਤਾਂ ਜੋ ਐਡਵੋਕੇਟ ਸਾਹਿਬਾਨ ਆਪਣਾ ਅਦਾਲਤੀ ਕੇਸਾਂ ਦੀ ਤਿਆਰੀ ਛੁੱਟੀ ਵਾਲੇ ਦਿਨਾਂ 'ਚ ਕਰ ਸਕਣ । ਇਸੇ ਤਰ੍ਹਾਂ ਹੀ ਜੱਜ ਸਾਹਿਬਾਨ ਵੱਲੋਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਅਦਾਲਤੀ ਕੰਮਕਾਜ ਤੇ ਪਏ ਅਸਰ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ । ਅਦਾਲਤ 'ਚ ਚੱਲ ਰਹੇ ਮੁਕੱਦਮਿਆਂ ਬਾਰੇ ਤੇ ਨਿਪਟਾਰਾ ਕੀਤੇ ਗਏ ਮੁਕੱਦਮਿਆਂ ਬਾਰੇ ਵੀ ਰਿਪੋਰਟ ਹਾਈਕੋਰਟ ਦੇ ਜੱਜ ਵੱਲੋਂ ਪ੍ਰਾਪਤ ਕੀਤੀ ਗਈ ਤੇ ਅਦਾਲਤਾਂ ਦੇ ਕੰਮਕਾਜ ਨੂੰ ਹੋਰ ਵਧੀਆ ਬਣਾਉਣ ਲਈ ਸੁਝਾਅ ਲਏ ਗਏ । ਉਪਰੰਤ ਬਾਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਹਾਈਕੋਰਟ ਦੇ ਜੱਜ ਸ੍ਰੀ ਅਵਨੀਸ਼ ਝੀਗਣ ਦਾ ਸਿਰੋਪਾਓ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਤਸਵੀਰ ਭੇਂਟ ਕਰਕੇ ਸਨਮਾਨ ਕੀਤਾ ਗਿਆ ।
ਇਸ ਸਮੇਂ ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਰਾਜਵਿੰਦਰ ਕੌਰ ਸੰਧਾ, ਐਡਵੋਕੇਟ ਭੁਪਿੰਦਰ ਕੌਰ, ਐਡਵੋਕੇਟ ਵਿਕਾਸਦੀਪ ਸਿੰਘ ਨੰਡਾ, ਐਡਵੋਕੇਟ ਪਰਮਿੰਦਰ ਸਿੰਘ ਨੰਡਾ, ਐਡਵੋਕੇਟ ਕੁਲਬੀਰ ਸਿੰਘ, ਰਜਿੰਦਰ ਸਿੰਘ ਰਾਣਾ ਐਡਵੋਕੇਟ ,ਐਡਵੋਕੇਟ ਸਤਬੀਰ ਸਿੰਘ ਮਹੀਪਾਲ, ਐਡਵੋਕੇਟ ਰਾਮ ਸਿੰਘ, ਐਡਵੋਕੇਟ ਗੁਰਮੀਤ ਸਿੰਘ ਵਿਰਦੀ ,ਐਡਵੋਕੇਟ ਜਸਪਾਲ ਸਿੰਘ ਧੰਜੂ ,ਐਡਵੋਕੇਟ ਰਾਜਵਿੰਦਰ ਕੌਰ ਜੱਬੋਵਾਲ , ਐਡਵੋਕੇਟ ਹਰਪ੍ਰੀਤ ਸਿੰਘ ਸਹੋਤਾ, ਐਡਵੋਕੇਟ ਜਗਦੀਸ਼ ਸਿੰਘ ਸੋਢੀ, ਐਡਵੋਕੇਟ ਬਿਕਰਮਜੀਤ ਸਿੰਘ ਚੰਦੀ, ਐਡਵੋਕੇਟ ਭੁਪਿੰਦਰ ਸਿੰਘ ,ਐਡਵੋਕੇਟ ਲਵਪ੍ਰੀਤ ਸਿੰਘ ਤੇ ਐਸ.ਐਚ.ਓ ਬਿਕਰਮ ਸਿੰਘ ਆਦਿ ਨੇ ਸ਼ਿਰਕਤ ਕੀਤੀ ।
ਇਸਤੋਂ ਇਲਾਵਾ ਜਸਟਿਸ ਅਵਨੀਸ਼ ਝੀਗਣ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ , ਜਿੱਥੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾ ਨੇ ਉਨ੍ਹਾਂ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ।