ਦਿਮਾਗੀ ਬਿਮਾਰੀ ਪ੍ਰਦੂਸ਼ਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 12 ਅਪ੍ਰੈਲ 2022:
ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਕੂਲ ਪ੍ਰਿੰਸੀਪਲ ਮਿਸ ਬਲਵਿੰਦਰ ਕੌਰ ਜੀ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਦਿਮਾਗੀ ਬਿਮਾਰੀਆਂ ਅਤੇ ਦਿਮਾਗੀ ਪ੍ਰਦੂਸ਼ਣ ਸਬੰਧੀ ਜਾਗਰਿਤੀ ਪ੍ਰੋਗਰਾਮ ਕਰਵਾਇਆ। ਪ੍ਰਿੰਸੀਪਲ ਬਲਵਿੰਦਰ ਨੇ ਕਿਹਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਕੜ ਲੁੱਟਮਾਰ ਹੇਰਾਫੇਰੀ ਅਤਿਆਚਾਰਾਂ ਬਦਲੇ ਦੇ ਜੋਸ ਜਦੋਂ ਦਿਮਾਗ ਵਿੱਚ ਉਤਪਨ ਹੁੰਦੇ ਹਨ ਤਾਂ ਘਰੇਲੂ ਸਮਾਜਿਕ ਪਰਿਵਾਰਕ ਦੇਸ ਵਿਦੇਸ਼ਾ ਵਿੱਚ ਝਗੜੇ ਜੰਗਾਂ ਲੜੀਆਂ ਨਫਰਤਾਂ ਲੁੱਟਮਾਰ ਅਤਿਆਚਾਰ ਵਧਦੇ ਹਨ। ਰੈਡ ਕਰਾਸ ਦੇ ਸੇਵਾਮੁਕਤ ਜਿਲਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਚੰਗੀ ਸਰੀਰਕ ਮਾਨਸਿਕ ਸਮਾਜਿਕ ਧਾਰਮਿਕ ਮਾਲੀ ਸਿਹਤ ਤੰਦਰੁਸਤੀ ਸੁਰੱਖਿਆ ਖੁਸ਼ਹਾਲੀ ਲਈ ਬੱਚਿਆਂ ਨੂੰ ਜਾਗਰੂਕ ਕਰਨਾ ਵੱਧ ਲੋੜਵੰਦ ਅਤੇ ਲਾਭਕਾਰੀ ਹਨ ਤਾਂ ਜੋ ਉਹ ਵੱਡੇ ਹੋਕੇ ਨਿਯਮਾਂ ਕਾਨੂੰਨਾਂ ਫਰਜਾਂ ਮਰਿਆਦਾਵਾਂ ਪ੍ਰਤੀ ਵਫਾਦਾਰ ਰਹਿਣ ਨਾ ਦਿਮਾਗੀ ਬਿਮਾਰੀਆਂ ਤਣਾਓ ਹੰਕਾਰ ਪਰੇਸ਼ਾਨੀਆਂ ਬਦਲੇ ਦੀ ਭਾਵਨਾ ਲੈਕੇ ਤਬਾਹੀਆਂ ਬਰਬਾਦੀਆਂ ਨਾ ਕਰਨ।
ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮਾੜੀਆ ਆਦਤਾਂ ਆਕੜ ਹੰਕਾਰ ਲਾਲਚ ਨਫਰਤ ਕਾਰਨ ਨੋਜਵਾਨਾਂ ਅੰਦਰ ਹਿੰਸਾ ਤਣਾਓ ਬਦਲੇ ਦੀ ਭਾਵਨਾ ਵੱਧ ਰਹੀਆ ਹਨ ਕਿਉਂਕਿ ਬਚਪਨ ਜਵਾਨੀ ਵਿੱਚ ਸਹਿਣਸ਼ੀਲਤਾ ਅਨੁਸਾਸ਼ਨ ਨਿਮਰਤਾ ਸੇਵਾ ਭਾਵਨਾ ਇਨਸਾਨੀਅਤ ਫਰਜਾਂ ਇਮਾਨਦਾਰੀ ਵਫਾਦਾਰੀ ਭੋਜਨ ਕਸਰਤ ਖੇਡਾਂ ਆਗਿਆਪਾਲਣ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਦਕਿ ਸਿੱਖਿਆ ਦਾ ਅਸਲ ਉਦੇਸ਼ ਬੱਚਿਆਂ ਨੋਜਵਾਨਾਂ ਨੂੰ ਚੰਗੇ ਇਨਸਾਨ ਬਣਾਉਣਾ ਹੈ ਜਿਸ ਲਈ ਧੰਨਵਾਦ ਨਿਮਰਤਾ ਸਾਦਗੀ ਪ੍ਰੇਮ ਹਮਦਰਦੀ ਇਨਸਾਨੀਅਤ ਵਾਲੇ ਗੁਣ ਅਤੇ ਆਦਤਾਂ ਪੈਦਾ ਕਰਨੀਆਂ ਜਰੂਰੀ ਹਨ। ਪਰ ਸਿੱਖਿਆ ਸੰਸਥਾਵਾਂ ਅਤੇ ਪਰਿਵਾਰਕ ਮੈਂਬਰ ਇਨਾਂ ਸਬੰਧੀ ਬਹੁਤ ਘੱਟ ਯਤਨਸ਼ੀਲ ਹਨ। ਸ੍ਰੀ ਪਰਮਿੰਦਰ ਸਿੰਘ ਲੈਕਚਰਾਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਲੇ ਅੰਦਰ ਕੇਵਲ ਸ੍ਰੀ ਕਾਕਾ ਰਾਮ ਵਰਮਾ ਜੀ ਸੀਨੀਅਰ ਸਿਟੀਜ਼ਨ ਰਾਹੀਂ ਵਿਦਿਆਰਥੀਆਂ ਅਧਿਆਪਕਾਂ ਫੈਕਟਰੀ ਪੁਲਿਸ ਕਰਮਚਾਰੀਆਂ ਨੂੰ ਫਸਟ ਏਡ ਫਾਇਰ ਸੇਫਟੀ ਸਿਹਤ ਸੰਭਾਲ ਨਸ਼ਿਆ ਅਪਰਾਧਾਂ ਹਾਦਸਿਆਂ ਤੋਂ ਬਚਾਓ ਅਤੇ ਮਦਦਗਾਰ ਦੋਸਤ ਬਣਨ ਦੀ ਜਾਣਕਾਰੀ ਮਿਲ ਰਹੀ ਹੈ ਜੋ ਬੱਚਿਆਂ ਨੂੰ ਘਰ ਪਰਿਵਾਰ ਸਮਾਜ ਦੇ ਦੋਸਤ ਫਸਟ ਏਡਰ ਫਾਇਰ ਫਾਈਟਰ ਬਣਾਉਣ ਹਿਤ ਮਦਦ ਕਰਦੇ ਹਨ।