ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਡੀ ਐਸ ਪੀ ਪਟਿਆਲਾ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ
ਦੀਦਾਰ ਗੁਰਨਾ
ਪਟਿਆਲਾ 16 ਅਪ੍ਰੈਲ : ਸਾਡੇ ਸਮਾਜ ਵਿੱਚ ਕੁਝ ਵਿਅਕਤੀ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਪੈਦਾਇਸ਼ੀ ਤੌਰ ਤੇ ਅਪਰਾਧੀ ਕਿਸਮ ਦੀ ਬਿਰਤੀ ਦੇ ਮਾਲਕ ਹੁੰਦੇ ਹਨ , ਉਨ੍ਹਾਂ ਵੱਲੋਂ ਸਮਾਜ ਅੰਦਰ ਖੜੇ ਕੀਤੇ ਬਖੇੜੇ ਬਹੁਤ ਵਾਰ ਵੱਡਾ ਨੁਕਸਾਨ ਕਰਦੇ ਹਨ ਅਜਿਹੇ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ , ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ ਐਸ ਪੀ ਪਟਿਆਲਾ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਨੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆ ਕੀਤਾ , ਉਹਨਾਂ ਕਿਹਾ ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ਅਤੇ ਕੋਈ ਵੀ ਵਿਅਕਤੀ ਬੇਝਿਜਕ ਹੋ ਕੇ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਸਕਦਾ ਹੈ , ਜਿਸਦਾ ਬਣਦਾ ਹੱਲ ਤੁਰੰਤ ਕੀਤਾ ਜਾਵੇਗਾ