ਜਨਰਲ ਅਸਾਮੀਆਂ ਤੇ ਹੀ ਬਾਹਰਲੇ ਰਾਜਾਂ ਤੋਂ ਹੁੰਦੀਆਂ ਨੇ ਨਿਯੁਕਤੀਆਂ : ਧਾਲੀਵਾਲ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ,27ਅਪ੍ਰੈਲ,2022: ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾਂ, ਸਰਬਜੀਤ ਕੌਂਸਲਰ ਸਕੱਤਰ ਜਨਰਲ ਨੇ ਅਜੀਤ ਵਲੋਂ ਛਾਪੀ ਖਬਰ ਮੁਤਾਬਿਕ ਪਾਵਰਕੌਮ ਅਤੇ ਟਰਾਂਸਕੋ ਵਿਚ 40% ਅਸਾਮੀਆਂ ਬਾਹਰਲੇ ਰਾਜ਼ਾਂ ਦੇ ਉਮੀਦਵਾਰਾਂ ਚੋਂ ਭਰਨ ਤੇ ਚਿੰਤਾ ਜਾਹਰ ਕੀਤੀ ਹ ਕਰਦਿਆਂ ਸੂਬਾ ਪ੍ਰਧਾਨ ਧਾਲੀਵਾਲ ਨੇ ਦਸਿਆ ਕਿ 50% ਅਸਾਮੀਆਂ ਵੱਖ ਵੱਖ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਲਈ ਅਤੇ 10% ਅਣ-ਰਿਜ਼ਰਵ ਵਰਗਾਂ ਦੇ ਆਰਥਿਕ ਪਖੋਂ ਕਮਜ਼ੋਰ ਉਮੀਦਵਾਰਾਂ ਲਈ ਰਾਖਵੀਆਂ ਹਨ। ਜਨਰਲ ਉਮੀਦਵਾਰਾਂ ਲਈ ਸਿਰਫ 40% ਅਸਾਮੀਆਂ ਬਚਦੀਆਂ ਹਨ। ਅਦਾਰਾ ਅਜੀਤ ਵਲੋਂ ਦਸੇ ਅੰਕੜਿਆਂ ਮੁਤਾਬਿਕ ਜੇਕਰ ਜਨਰਲ ਕੋਟੇ ਵਿਰੁੱਧ 40% ਅਸਾਮੀਆਂ ਤੇ ਬਾਹਰਲੇ ਰਾਜ਼ਾਂ ਦੇ ਉਮੀਦਵਾਰ ਕਾਬਜ਼ ਹੋ ਜਾਣ ਤਾਂ 100 ਵਿਚੋਂ ਸਿਰਫ 20 ਅਸਾਮੀਆਂ ਹੀ ਅਣ-ਰਿਜ਼ਰਵ ਬਚਦੀਆਂ ਹਨ।
ਇਨਾਂ ਵਿਚੋਂ ਵੀ ਕੁਝ ਅਸਾਮੀਆਂ ਤੇ ਰਿਜ਼ਰਵ ਕੈਟਾਗਰੀਆਂ ਦੇ ਉਮੀਦਵਾਰ ਆਪਣੀ ਮੈਰਿਟ ਤੇ ਵੱਧ ਨੰਬਰ ਹੋਣ ਕਾਰਣ ਤੈਨਾਤ ਹੋ ਜਾਂਦੇ ਹਨ ਅਤੇ 70% ਦੇ ਕਰੀਬ ਜਨਰਲ ਵਰਗਾਂ ਨੂੰ ਸਿਰਫ ਮਿਲਦੀਆਂ ਨੇ 20 ਤੋਂ ਵੀ ਘੱਟ ਅਸਾਮੀਆਂ। ਬਾਹਰੀ ਰਾਜ਼ਾਂ ਦੇ ਉਮੀਦਵਾਰ ਸਿਰਫ ਜਨਰਲ ਅਸਾਮੀਆਂ ਤੇ ਹੀ ਨਿਯੁਕਤ ਹੁੰਦੇ ਹਨ ਕਿਉਂਕਿ ਰਿਜ਼ਰਵ ਅਸਾਮੀਆਂ ਤੇ ਨਿਯੁਕਤੀਆਂ ਲਈ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ, ਇਸ ਲਈ ਸਰਕਾਰ ਵਲੋਂ ਪੰਜਾਬ ਡੋਮੀਸਾਈਲ ਸਰਟੀਫੀਕੇਟ ਜਾਰੀ ਕੀਤਾ ਜਾਂਦਾ ਹੈ। ਇਹੀ ਵੱਡਾ ਕਾਰਣ ਹੈ ਕਿ ਜਨਰਲ ਵਰਗ ਆਪਣੀਆਂ ਜਾਇਦਾਤਾਂ ਵੇਚਕੇ ਜਾਂ ਕਰਜ਼ੇ ਲੈ ਕੇ ਆਪਣੇ ਬਚਿਆਂ ਨੂੰ ਵਿਦੇਸ਼ ਭੇਜਣ ਲਈ ਮਜ਼ਬੂਰ ਹੈ। ਇਸ ਨਾਲ ਜਿਥੇ ਜਨਰਲ ਵਰਗ ਨੂੰ ਵੱਡੀ ਮਾਰ ਪੈ ਰਹੀ ਹੈ ਉਥੇ ਪੰਜਾਬ ਦਾ ਸਰਮਾਇਆ ਵੀ ਵਿਦੇਸ਼ਾਂ ਵਿਚ ਜਾ ਰਿਹਾ ਹੈ ਅਤੇ ਪੰਜਾਬ ਆਰਥਿਕ ਪਖੋਂ ਪਛੜਦਾ ਜਾ ਰਿਹਾ ਹੈ। ਫੈਡਰੇਸ਼ਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਹਰਿਆਣਾ, ਹਿਮਾਚਲ ਅਤੇ ਕੁਝ ਹੋਰ ਰਾਜ਼ਾਂ ਵਲੋਂ 75% ਅਸਾਮੀਆਂ ਆਪਣੇ ਰਾਜਾਂ ਦੇ ਉਮੀਦਵਾਰਾਂ ਲਈ ਸੁਰਖਿਅਤ ਕੀਤੀਆਂ ਹਨ ਉਸੇ ਤਰਾਂ ਪੰਜਾਬ ਵਿਚ ਵੀ 75% ਅਸਾਮੀਆਂ ਪੰਜਾਬ ਦੇ ਉਮੀਦਵਾਰਾਂ ਵਿਚੋਂ ਭਰਨੀਆਂ ਲਾਜ਼ਮੀ ਕੀਤੀਆਂ
...