ਮਾਨ ਸਰਕਾਰ ਨੇ ਨਵਾਂ ਫ਼ਰਮਾਨ ਜਾਰੀ ਕਰਕੇ ਵਿਧਾਇਕਾਂ ਤੇ ਮੰਤਰੀਆਂ ਕੋਲੋਂ ਮੰਗਿਆ ਨਿੱਜੀ ਸੁਰੱਖਿਆ ਵਾਹਨਾਂ ਦਾ ਹਿਸਾਬ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਮਈ 2022- ਮਾਨ ਸਰਕਾਰ ਦੇ ਵੱਲੋਂ ਨਵਾਂ ਹੁਕਮ ਜਾਰੀ ਕਰਦਿਆਂ ਹੋਇਆ ਮੰਤਰੀਆਂ ਅਤੇ ਵਿਧਾਇਕਾਂ ਦੇ ਕੋਲੋਂ ਨਿੱਜੀ ਸੁਰੱਖਿਆ ਵਾਹਨਾਂ ਦਾ ਹਿਸਾਬ ਦੋ ਦਿਨਾਂ ਦੇ ਅੰਦਰ ਅੰਦਰ ਮੰਗਿਆ ਹੈ।
ਸਰਕਾਰ ਦੁਆਰਾ ਜਾਰੀ ਕੀਤੇ ਗਏ ਪੱਤਰ ਦੇ ਮੁਤਾਬਿਕ ਆਪ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਨੂੰ ਮਿਲਦੀ ਨਿੱਜੀ ਸੁਰੱਖਿਆ ਸਬੰਧੀ ਸੂਚਨਾ ਦੇਣ ਲਈ ਕਿਹਾ ਸੀ, ਜੋ ਕਿ ਬਹੁਤੇ ਵਿਧਾਇਕਾਂ ਦੇ ਵੱਲੋਂ ਹੁਣ ਤੱਕ ਨਹੀਂ ਦਿੱਤੀ ਗਈ।
ਸਰਕਾਰ ਨੇ ਹੁਣ ਨਵਾਂ ਪੱਤਰ ਜਾਰੀ ਕਰਕੇ ਕਿਹਾ ਹੈ ਕਿ, ਵਿਧਾਇਕਾਂ ਅਤੇ ਮੰਤਰੀਆਂ ਨੁੰ ਦਿੱਤੀ ਜਾਣ ਵਾਲੀ ਨਿੱਜੀ ਸੁਰੱਖਿਆ ਵਾਹਨਾਂ ਦਾ ਵੇਰਵਾ (ਸਮੇਤ ਔਸਤਨ ਖ਼ਰਚਾ) ਸਬੰਧੀ ਲੋੜੀਂਦੀ ਸੂਚਨਾ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਠੀਕ 2 ਦਿਨਾਂ ਦੇ ਅੰਦਰ ਅੰਦਰ ਹਰ ਹਾਲਤ ਵਿੱਚ ਸਰਕਾਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।