ਨਵੀਂ ਦਿੱਲੀ: ਤਿੰਨ ਮੰਜ਼ਿਲਾ ਗੋਦਾਮ ਵਿਚ ਅੱਗ ਲੱਗਣ ਨਾਲ 27 ਦੀ ਮੌਤ, 12 ਝੁਲਸੇ
ਨਵੀਂ ਦਿੱਲੀ, 14ਮਈ202-
ਦਿੱਲੀ ਦੇ ਮੁੰਡਕਾ ਇਲਾਕੇ ਵਿਚ ਤਿੰਨ ਮੰਜਿਲਾ ਗੋਦਾਮ ਵਿਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ ਹੋ ਗਈ।
ਜਦੋਂ ਕਿ 12 ਲੋਕ ਝੁਲਸ ਗਏ। ਜ਼ਖਮੀਆਂ ਨੂੰ ਸੰਜੇ ਗਾਂਧੀ ਹਸਪਤਾਲ ਵਿਚ ਦਾਖਿਲ ਕਰਵਾਇਆ
ਗਿਆ ਹੈ। ਅੱਗ ਤੇ ਕਾਬੂ ਪਾਉਣ ਲਈ ਜਦੋਜਹਿਦ ਜਾਰੀ ਹੈ। ਮੈਟਰੋ ਪਿਲਰ 544 ਦੇ ਕੋਲ ਰੋਹਤਕ ਰੋਡ ਤੇ 500 ਵਰਗ ਗਜ ਵਿਚ ਤਿੰਨ ਮੰਜ਼ਿਲਾ
ਇਮਾਰਤ ਵਿਚ ਸੀਸੀਟੀਵੀ ਕੈਮਰੇ ਅਤੇ ਰਾਉਟਰ ਬਣਾਉਣ ਵਾਲੀ ਕੰਪਨੀ ਅਤੇ ਦੂਸਰੇ ਫਰਮਾਂ ਦੇ ਦਫਤਰ ਹਨ।