ਅੰਤਰ ਰਾਸ਼ਟਰੀ ਯੋਗਾ ਦਿਵਸ ਦੀ ਕਾਰਜ ਯੋਜਨਾ ਤਹਿਤ ਕਾਲਜ ਵਿਖੇ ਯੋਗ ਗਤੀਵਿਧੀਆਂ ਕਰਵਾਈਆਂ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 14, ਮਈ, 2022; ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਸੰਜੀਵ ਦੱਤਾ ਦੀ ਅਗਵਾਈ ਵਿੱਚ ਐੱਨ ਐੱਸ ਐੱਸ ਯੂਨਿਟਾਂ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੀ ਕਾਰਜ ਯੋਜਨਾ ਤਹਿਤ ਯੋਗ ਗਤੀਵਿਧੀਆ ਕਰਵਾਈਆਂ ਗਈਆਂ। ਐੱਨ ਐੱਸ ਐੱਸ ਦੇ ਪ੍ਰੋਗਰਾਮ ਅਫ਼ਸਰ ਡਾ ਕਰਮਜੀਤ ਸਿੰਘ ਅਤੇ ਡਾ ਅਮਿਤਾ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ ਚਮਕੌਰ ਸਿੰਘ ਨੇ ਯੋਗਾ ਦੇ ਸਿਹਤ ਲਈ ਲਾਭ ਦੱਸਦੇ ਹੋਏ ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਬਾਰੇ ਵਿਦਿਆਰਥੀ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ।
ਉਨ੍ਹਾਂ ਵੱਲੋਂ ਇਸ ਸਮੇਂ ਵੱਖ–ਵੱਖ ਆਸਣ ਅਤੇ ਪ੍ਰਾਣਾਯਮ ਵੀ ਕਰਵਾਏ ਗਏ। ਇਸ ਸਮੇਂ ਕੁੱਝ ਵਿਦਿਆਰਥੀਆਂ ਵੱਲੋਂ ਯੋਗਾ ਨਾਲ ਸਬੰਧਤ ਪੋਸਟਰ ਬਣਾਏ ਗਏ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਹਾਜ਼ਰ ਅਧਿਆਪਨ ਅਤੇ ਗੈਰ ਅਧਿਆਪਨ ਸਟਾਫ਼ ਦਾ ਧੰਨਵਾਦ ਕੀਤਾ।