15 ਮਈ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 14, ਮਈ, 2022; 66 ਕੇ.ਵੀ ਗਰਿੱਡ ਮਾਲੇਰਕੋਟਲਾ ਦੇ ਨਾਲ ਚੱਲਣ ਵਾਲੀ ਮੇਂਟੀਨੇਸ ਅਤੇ ਰਿਪੇਅਰ ਕਰਨ ਲਈ ਮਿਤੀ 15/05/2022 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 66 ਕੇ.ਵੀ. ਗਰਿੱਡ ਸੱਟਾ ਬਾਜ਼ਾਰ ਮਾਲੇਰੋਟਲਾ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਬੰਦ ਰਹਿਣਗੇ।
ਉਕਤ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ, ਵੰਡ ਮੰਡਲ ਮਾਲੇਰਕੋਟਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਅਨਾਜ ਮੰਡੀ, ਕਿਲਾ ਰਹਿਮਤਗੜ੍ਹ ਅਤੇ ਸਰਗੰਗਾਰਮ ਦੀ ਸਪਲਾਈ ਬੰਦ ਰਹੇਗੀ ਅਤੇ ਖੋਖਰ ਕਲੋਨੀ, ਇਕਬਾਲ ਕਲੋਨੀ, ਟਰੱਕ ਯੂਨੀਅਨ, ਪ੍ਰੇਮ ਨਗਰ, ਜਨਤਾ ਨਗਰ, ਨੁਸ਼ਿਹਰਾ, ਸੋਮਸੰਨਜ਼ ਕਲੋਨੀ, ਸ਼ੌਭਾ ਸਿੰਘ ਇਨਕਲੇਵ, ਗੁਰਦੁਆਰਾ ਸਿੰਘ ਸਭਾ ਕਲੋਨੀ, ਸੱਟਾ ਚੌਂਕ, ਦਿੱਲੀ ਗੇਟ, ਇੰਨਸਾਇਡ ਦਿਲੀ ਗੇਟ, ਸ਼ੇਖਾਂ ਵਾਲਾ ਮੁਹੱਲਾ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।