ਸੋਨੇ ਦਾ ਗਹਿਣਾ ਏ ਜਾਖੜ, ਕਾਂਗਰਸ ਨਾ ਗਵਾਵੇ ਇਹਨੂੰ: ਨਵਜੋਤ ਸਿੱਧੂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ- 14 ਮਈ 2022- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਫੇਸਬੁੱਕ ਤੇ ਲਾਈਵ ਹੋ ਕੇ ਜਿਥੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਉਥੇ ਹੀ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਤੇ ਗੰਭੀਰ ਇਲਜ਼ਾਮ ਵੀ ਲਗਾਏ।
ਸੁਨੀਲ ਜਾਖੜ ਦੇ ਪਾਰਟੀ ਛੱਡਦਿਆਂ ਹੀ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੱਧੂ ਦਾ ਵੀ ਜਾਖੜ ਪ੍ਰਤੀ ਦਰਦ ਝਲਕਿਆ। ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਕਾਂਗਰਸ ਨੂੰ ਇੱਕ ਖ਼ਾਸ ਅਪੀਲ ਕੀਤੀ।
ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, ਜਾਖੜ ਉਹ ਸੋਨੇ ਦਾ ਗਹਿਣਾ ਹੈ, ਜਿਸਨੂੰ ਕਾਂਗਰਸ ਨਾ ਗਵਾਵੇ। ਆਪਣੇ ਟਵੀਟ ਵਿਚ ਸਿੱਧੂ ਨੇ ਅੱਗੇ ਲਿਖਿਆ ਕਿ, ਕਾਂਗਰਸ ਨੂੰ ਜਾਖੜ ਨੂੰ ਖੋਹਣਾ ਨਹੀਂ ਚਾਹੀਦਾ। ਸਿੱਧੂ ਨੇ ਕਿਹਾ ਕਿ, ਕਿਸੇ ਵੀ ਮਸਲੇ ਨੂੰ ਟੇਬਲ ਤੇ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।