ਰੈਡੀਆਂਸ ਇੰਸਟੀਚਿਊਟ ਨੂੰ ਮਿਲਿਆ ਟੂ ਸਟਾਰ ਐਵਾਰਡ
ਇਸਮਾਈਲ ਏਸ਼ੀਆ
- ਐਵਾਰਡ ਮਿਲਣ ਨਾਲ ਉਨ੍ਹਾਂ ਦੀ ਸੰਸਥਾ ਦਾ ਜਿੱਥੇ ਮਾਣ ਵਧਿਆ ਹੈ ਉਥੇ ਹੀ ਉਨ੍ਹਾਂ ਨੂੰ ਕੀਤੇ ਜਾ ਰਹੇ ਕੰਮ ਪ੍ਰਤੀ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ -ਐਮ.ਡੀ ਮੁਹੰਮਦ ਸ਼ਾਹਿਦ
ਮਾਲੇਰਕੋਟਲਾ 14 ਮਈ 2022 - ਇਲਾਕੇ ਦੀ ਜਾਣੀ ਪਹਿਚਾਣੀ ਰੈਡੀਆਂਸ ਇੰਸਟੀਚਿਊਟ ਪਿਛਲੇ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੀ ਹੈ ,ਸੈਂਕੜੇ ਵਿਦਿਆਰਥੀ ਇਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈ ਕੇ ਵਧੀਆ ਬੈਂਡ ਪ੍ਰਾਪਤ ਕਰਦਿਆਂ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਸੈਟਲ ਹੋ ਚੁੱਕੇ ਹਨ l ਰੈਡੀਆਂਸ ਦੀਆਂ ਅਜਿਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਆਈ.ਡੀ.ਪੀ ਵੱਲੋਂ ਆਪਣੇ ਸਾਲਾਨਾ ਸਮਾਗਮ ਦੌਰਾਨ "ਟੂ ਸਟਾਰ ਐਵਾਰਡ " ਦੇ ਕੇ ਸਨਮਾਨਤ ਕੀਤਾ ਗਿਆ । ਮਿਲੇ ਐਵਾਰਡ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੱਲਬਾਤ ਦੌਰਾਨ ਰੇਡੀਅਾਸ ਦੇ ਐਮ.ਡੀ ਜਨਾਬ ਮੁਹੰਮਦ ਸ਼ਾਹਿਦ ਨੇ ਆਪਣੀ ਸਫਲਤਾ ਦਾ ਕਾਰਨ ਦ੍ਰਿੜ੍ਹ ਇਰਾਦਾ ਸ਼ੰਘਰਸ਼ ਅਤੇ ਆਪਸੀ ਤਾਲਮੇਲ ਨੂੰ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਭਰੋਸਾ ਹੀ ਉਨ੍ਹਾਂ ਦੀ ਸੰਸਥਾ ਦਾ ਮਾਣ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਬ੍ਰਿਟਿਸ਼ ਕੌਂਸਲ ਤੋਂ ਗੋਲਡਨ ਐਵਾਰਡ ਤੋਂ ਬਿਨਾਂ ਹੋਰ ਵੀ ਕਈ ਐਵਾਰਡ ਪ੍ਰਾਪਤ ਹੋ ਚੁੱਕੇ ਹਨ ਜਿਸ ਨਾਲ ਉਨ੍ਹਾਂ ਦੀ ਸੰਸਥਾ ਦਾ ਜਿੱਥੇ ਮਾਣ ਵਧਿਆ ਹੈ ਉਥੇ ਹੀ ਉਨ੍ਹਾਂ ਨੂੰ ਕੀਤੇ ਜਾ ਰਹੇ ਕੰਮ ਪ੍ਰਤੀ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ ।