ਮਾਊਂਟ ਲਿਟਰਾ ਜ਼ੀ ਸਕੂਲ ਵਿੱਚ ਮਾਂ ਦਿਵਸ ਮਨਾਇਆ ਗਿਆ
ਦੀਪਕ ਗਰਗ
ਕੋਟਕਪੂਰਾ / ਫਰੀਦਕੋਟ : 14 ਮਈ 2022 - ਮਾਊਂਟ ਲਿਟਰਾ ਜ਼ੀ ਸਕੂਲ ਅਤੇ ਸ਼ਿਸ਼ੂ ਸ਼ਾਖਾ ਕਿਡਜ਼ੀ, ਫਰੀਦਕੋਟ ਵਿਖੇ ਮਾਂ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮਾਨਯੋਗ ਚੇਅਰਮੈਨ ਇੰਜਨੀਅਰ ਚਮਨ ਲਾਲ ਗੁਲਾਟੀ ਜੀ, ਸ਼੍ਰੀਮਤੀ ਸੀਮਾ ਗੁਲਾਟੀ ਜੀ, ਪ੍ਰਿੰਸੀਪਲ ਰਾਜੇਸ਼ ਠਾਕੁਰ ਜੀ ਨੇ ਸਾਰਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ: ਰੰਗੋਲੀ, ਆਰਟ ਐਂਡ ਕਰਾਫਟ, ਕੁਕਿੰਗ ਬਿਨ੍ਹਾਂ ਫਾਇਰ, ਡਾਂਸ ਅਤੇ ਰੈਂਪ ਵਾਕ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੋਕ ਨਾਚ ਅਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਆਪਣੀਆਂ ਮਾਂਵਾਂ ਪ੍ਰਤੀ ਅਥਾਹ ਪਿਆਰ ਛੁਪਿਆ ਹੋਇਆ ਸੀ। ਅੰਤ ਵਿੱਚ ਜੇਤੂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਚੇਅਰਮੈਨ ਇੰਜਨੀਅਰ ਚਮਨ ਲਾਲ ਗੁਲਾਟੀ ਜੀ ਨੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਉਤਸ਼ਾਹਿਤ ਕੀਤਾ।