ਸੰਗਰੂਰ ’ਚ ਹੋਵੇਗੀ ਸਭ ਤੋਂ ਵੱਡੀ ਸਾਇਕਲ ਰੈਲੀ
ਸੰਗਰਰ, 15 ਮਈ, 2022: ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 22 ਮਈ 22 ਨੂੰ ਦੇਸ਼ ਦੀ ਸਭ ਤੋਂ ਵੱਡੀ ਸਾਇਕਲ ਰੈਲੀ “Youth Against Drugs” ਅਤੇ “ਪੜ੍ਹਦਾ ਪੰਜਾਬ” ਦੇ ਬੈਨਰ ਅਧੀਨ ਵੱਖ—ਵੱਖ ਸਾਇਕਲਿੰਗ ਕਲੱਬਾਂ, ਵਿਦਿਆਰਥੀਆਂ ਅਤੇ ਨਾਗਰਿਕਾਂ ਦੇ ਸਹਿਯੋਗ ਨਾਲ ਅਯੋਜਿਤ ਕੀਤੀ ਜਾ ਰਹੀ ਹੈ।
ਐਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਲੋਕਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਸੱਦਾ ਦਿੱਤਾ ਹੈ। ਰੈਲੀ ਦਾ ਹਿੱਸਾ ਬਣਨ ਲਈ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰੋ https://forms.gle/D4241ZKskju98FiTA
- ਵਧੇਰੇ ਜਾਣਕਾਰੀ (ਰੈਲੀ ਦਾ ਸਹੀ ਸਮਾਂ, ਰੂਟ ਅਤੇ ਟੀ—ਸਰਟ ਹਾਸਲ ਕਰਨ ਦਾ ਸਥਾਨ ਅਤੇ ਸਮਾਂ) ਸੰਗਰੂਰ ਪੁਲਿਸ ਦੀ ਵੈਬਸਾਇਟ (https://sangrur.punjabpolice.gov.in/) ਪਰ ਅਪਲੋਡ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਵਾ ਸਕੇ ਤਾਂ ਵੀ ਤੁਸੀਂ ਸਿੱਧੇ 22.05.22 ਨੂੰ ਰੈਲੀ ਵਿੱਚ ਸ਼ਾਮਲ ਹੋ ਸਕਦੇ ਹੋ।
2017 ਵਿੱਚ ਜਦ ਇਨ੍ਹਾਂ ਨੇ ਸੰਗਰੂਰ ਵਿਖੇ ਹੋਈ ਸਾਈਕਲ ਰੈਲੀ ਜਿਸ ਵਿਚ 6/7 ਹਜ਼ਾਰ ਸਾਈਕਲ ਸਵਾਰ ਸ਼ਾਮਲ ਹੋਏ ਸਨ। ਇਹਨਾਂ ਵਿਚ ਸਾਡੀਆਂ ਧੀਆਂ ਵੀ ਸ਼ਾਮਲ ਸਨ।
ਹੁਣ 2022 ਵਿਚ ਇਹ ਧੀਆਂ ਆਪ ਮਾਂਵਾਂ ਬਣ ਗਈਆਂ ਹਨ | ਇਕ ਵਾਰ ਫੇਰ ਇਹ ਪੰਜਾਬੀਆਂ ਨੂੰ " ਨਸ਼ੇ ਤਿਆਗੋ ਹੁਣ ਤਾਂ ਜਾਗੋ " ਦਾ ਸੁਨੇਹਾ ਦੇਣ ਲਈ 22 ਮਈ 2022 ਨੂੰ ਸੰਗਰੂਰ ਵਿਖੇ ਹੋ ਰਹੀ ਵਿਸ਼ਾਲ ਸਾਈਕਲ ਰੈਲੀ ਵਿੱਚ ਸ਼ਾਮਲ ਹੋ ਰਹੀਆਂ ਹਨ।
ਉਹਨਾਂ ਨੇ ਹੋਰ ਧੀਆਂ ਅਤੇ ਮਾਵਾਂ ਨੂੰ ਵੀ ਅਪੀਲ ਕੀਤੀ ਕਿ ਆਓ ਇਸ ਸਾਈਕਲ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬੀਆਂ ਨੂੰ ਇਹ ਸੁਨੇਹਾ ਦੇਈਏ ਕਿ ਹੁਣ ਅਸੀਂ ਸਭ ਨਸ਼ਿਆਂ ਤੋਂ ਬਹੁਤ ਦੂਰ ਪੜਦਾ ਅਤੇ ਖੇਡਦਾ ਪੰਜਾਬ ਦੇਖਣਾ ਚਾਹੁੰਦੇ ਹਾਂ।