ਲੋਕ ਦਰਬਾਰ ਲਾਉਣਗੇ ਭਗਵੰਤ ਮਾਨ 16 ਮਈ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ- 15 ਮਈ 2022- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 16 ਮਈ ਨੂੰ ਲੋਕ ਦਰਬਾਰ ਲਾਉਣ ਜਾ ਰਹੇ ਹਨ। ਇਸ ਲੋਕ ਦਰਬਾਰ ਵਿੱਚ ਸੀਐਮ ਮਾਨ ਜਿੱਥੇ ਆਮ ਲੋਕਾਂ ਨੂੰ ਸੁਣਨਗੇ।
ਉਥੇ ਹੀ ਮਾਨ ਸਮੱਸਿਆਵਾਂ ਦਾ ਮੌਕੇ ਤੇ ਹੱਲ ਵੀ ਕਰਨਗੇ। ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੀਐਮ ਮਾਨ ਇਹ ਲੋਕ ਦਰਬਾਰ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਲਾਉਣਗੇ।
ਇਸ ਲੋਕ ਦਰਬਾਰ ਵਿੱਚ ਜਿਥੇ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ ਅਤੇ ਨਾਲ ਹੀ ਕਿਹਾ ਜਾ ਰਿਹਾ ਕਿ, ਮੌਕੇ ਤੇ ਹੀ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸਿਸ਼ ਵੀ ਕਰਨਗੇ।
ਦੱਸਣਾ ਬਣਦਾ ਹੈ ਕਿ, ਆਪ ਸਰਕਾਰ ਦਾ ਇਹ ਪਹਿਲਾਂ ਸੂਬਾ ਪੱਧਰੀ ਲੋਕ ਦਰਬਾਰ ਹੈ, ਜਿਸ ਵਿੱਚ ਸੀਐਮ ਮਾਨ ਖ਼ੁਦ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਪਹੁੰਚ ਰਹੇ ਹਨ।