← ਪਿਛੇ ਪਰਤੋ
ਅੰਮ੍ਰਿਤਸਰ ਵਿਚ ਪ੍ਰਸਿੱਧ ਕਰਿਆਨਾ ਸਟੋਰ ਨੂੰ ਅੱਗ ਲੱਗੀ ਕੁਲਵਿੰਦਰ ਸਿੰਘ ਅੰਮ੍ਰਿਤਸਰ, 16 ਮਈ, 2022: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਵਿਖੇ ਬਾਣੀਏ ਦੀ ਹੱਟੀ ਜੋ ਕਿ ਇਕ ਬਹੁਤ ਵੱਡੀ ਕਰਿਆਨੇ ਦੀ ਦੁਕਾਨ ਹੈ, ਉਸ ਵਿਚ ਨੌਂ ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਥੇ ਅੱਗ ਬੁਝਾਉਣ ਲਈ ਯਤਨ ਕਰ ਰਹੀਆਂ ਸਨ। ਇਸ ਵਿੱਚ ਹੀ ਇਲਾਕੇ ਦੇ ਥਾਣਾ ਬੀ ਡਵੀਜ਼ਨ ਦੇ ਐਸਐਚਓ ਲਵਪ੍ਰੀਤ ਸਿੰਘ ਗਿੱਲ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਹੁਤ ਜ਼ਿਆਦਾ ਧੂੰਆਂ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਜਿਸ ਦੇ ਲਈ ਇਕ ਵਿਸ਼ੇਸ਼ ਟੀਮ ਬੁਲਾਈ ਗਈ ਹੈ ਜੋ ਕਿ ਮੂੰਹ ’ਤੇ ਮਾਸਕ ਪਾ ਕੇ ਧੂਏਂ ਦਾ ਨਿਰੀਖਣ ਕਰਨ ਲਈ ਅੰਦਰ ਪਹੁੰਚੀ ਹੈ ਤਾਂ ਜੋ ਧੂੰਆਂ ਖਿੱਚਣ ਵਾਲੀਆਂ ਮਸ਼ੀਨਾਂ ਸਹੀ ਜਗ੍ਹਾ ’ਤੇ ਲਗਾ ਕੇ ਧੂੰਏਂ ਦਾ ਅਸਰ ਘੱਟ ਕੀਤਾ ਜਾਵੇ ਤਾਂ ਜੋ ਅੱਗ ਦੇ ਸਹੀ ਟਿਕਾਣੇ ਤੱਕ ਪਹੁੰਚ ਕੇ ਉਸ ਨੂੰ ਬੰਦ ਕੀਤਾ ਜਾਵੇ। ਇਹ ਜੋਖਮ ਭਰਿਆ ਕੰਮ ਫਿਲਹਾਲ ਕਰਮਚਾਰੀਆਂ ਵੱਲੋਂ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਗੁਰੂ ਨਾਨਕ ਹਸਪਤਾਲ ਵਿੱਚ ਵੀ ਟਰਾਂਸਫਾਰਮਰ ਫਟਣ ਦੇ ਨਾਲ ਭਿਆਨਕ ਅੱਗ ਲੱਗ ਗਈ ਸੀ ਪਰ ਕੋਈ ਜਾਨੀ ਨੁਕਸਾਨ ਇਸ ਅੱਗ ਵਿੱਚ ਨਹੀਂ ਹੋਇਆ। ਅੱਜ ਬਾਣੀਏ ਦੀ ਹੱਟੀ ਵਿਖੇ ਰਾਤ ਨੂੰ ਅੱਗ ਲੱਗਣ ਦੀ ਘਟਨਾ ਹੋ ਗਈ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਇੱਥੇ ਵੀ ਅੱਗ ਲੱਗਣ ਦਾ ਕਾਰਨ ਤਾਰਾਂ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਿਲਹਾਲ ਕੁਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਗਿਆ ਹੈ।
Total Responses : 928