← ਪਿਛੇ ਪਰਤੋ
ਸੜਕ ਹਾਦਸੇ ’ਚ ਐੱਨਆਰਆਈ ਨੌਜਵਾਨ ਦੀ ਹੋਈ ਮੌਤ ਨਵਪ੍ਰੀਤ ਸਿੰਘ ਖੁਸ਼ੀਪਰ ਕਲਾਨੌਰ, 16 ਮਈ, 2022: ਬੀਤੀ ਰਾਤ ਨਾਨੋਨੰਗਲ ਪੁੱਲ ਦੇ ਨੇੜੇ ਹੋਏ ਸੜਕ ਹਾਦਸੇ ਚ ਮੋਟਰਸਾਈਕਲ ਸਵਾਰ ਐੱਨਆਰਆਈ ਨੌਜਵਾਨ ਕਰਨਵੀਰ ਸਿੰਘ ਪੁੱਤਰ ਸਵਰਨ ਸਿੰਘ ਸਵਰਨ ਸਿੰਘ ਵਾਸੀ ਕਲਿਜਪੁਰ ਦੀ ਮੌਤ ਹੋ ਗਈ। ਦੀਨਾਨਗਰ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਰਨਵੀਰ ਸਿੰਘ ਬੀਤੀ ਸ਼ਾਮ ਦੀਨਾਨਗਰ ਵਿਖੇ ਕੋਈ ਸਮਾਨ ਲੈਣ ਆਇਆ ਸੀ, ਜਦ ਦੇਰ ਰਾਤ ਤੱਕ ਉਹ ਘਰ ਨਾ ਪਰਤਿਆ ਤਾਂ ਘਰਦਿਆਂ ਅਤੇ ਪਿੰਡ ਵਾਲਿਆਂ ਨੇ ਪੂਰੀ ਰਾਤ ਕਰਨਵੀਰ ਦੀ ਭਾਲ ਕੀਤੀ। ਪਰ ਤੜਕੇ ਨਾਨੋਨੰਗਲ ਪੁੱਲ ਦੇ ਨੇੜੇ ਭਟੋਆ ਪੁੱਲੀ ’ਤੇ ਕਰਨਵੀਰ ਦਾ ਮੋਟਰਸਾਈਕਲ ਅਤੇ ਉਸ ਦੀ ਲਾਸ਼ ਮਿਲੀ। ਇੱਥੇ ਜ਼ਿਕਰਯੋਗ ਹੈ ਕਿ ਕਰਨਵੀਰ ਕੁਝ ਦਿਨਾਂ ਵਿੱਚ ਹੀ ਵਾਪਸ ਇਟਲੀ ਜਾਣ ਵਾਲਾ ਸੀ। ਜਦਕਿ ਘਰਦਿਆਂ ਦਾ ਕਹਿਣਾ ਹੈ ਕਿ ਹਾਦਸੇ ਅਤੇ ਬਾਡੀ ਦੀ ਸਥਿਤੀ ਨੂੰ ਦੇਖ ਕੇ ਲਗਦਾ ਹੈ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਬਾਕੀ ਪੂਰਾ ਮਾਮਲਾ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ।
Total Responses : 935