ਇੰਡੋ-ਅਮੈਰੀਕਨ ਹੈਰੀਟੇਜ਼ ਫੋਰਮ ਵੱਲੋਂ 20 ਵੇਂ ਯਾਦਗਾਰੀ ਮੇਲੇ ‘ਤੇ ਪਹੁੰਚੇ ਡਾ. ਸਵੈਮਾਨ ਸਿੰਘ
ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਵੱਲੋਂ ਡਾ. ਸਵੈਮਾਨ ਦਾ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ, ਬਾਬੂਸ਼ਾਹੀ ਨੈੱਟਵਰਕ
ਫਰਿਜ਼ਨੋ, 16ਮਈ 2022-ਇੰਡੋ ਅਮੈਰਕਿਨ ਹੈਰੀਟੇਜ਼ ਫੌਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆ ਦੀ ਯਾਦ ਨੂੰ ਸਮਰਪਿਤ 20ਵਾਂ ਮੇਲਾ ਸੈਂਟਰਲ ਹਾਈ ਸਕੂਲ ਵਿਖੇ ਕਰਵਾਇਆ ਗਿਆ। ਇਸ ਸਾਲ ਇਹ ਮੇਲਾ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੌਰਾਨ ਕਾਲੇ ਪਾਣੀਆਂ ਦੇ ਸਮੂੰਹ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਜਿਸ ਸਮੇਂ ਬਤੌਰ ਮੁੱਖ ਮਹਿਮਾਨ ਭਾਰਤ ਦੇ ਕਿਰਸਾਨੀ ਸੰਘਰਸ਼ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਨ ਸਿੰਘ ਪਰਿਵਾਰ ਸਮੇਤ ਪਹੁੰਚੇ। ਸਾਡੇ ਲੋਕਾ ਦੀ ਸੋਚ ਅਤੇ ਕਿਰਸਾਨੀ ਸੰਘਰਸ਼ ਬਾਰੇ ਡਾ. ਸਾਹਿਬ ਨੇ ਬੋਲਦਿਆਂ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਮੰਨੋਰੰਜਨ ਲਈ ਜੀ. ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਦੇ ਨੌਜਵਾਨ ਬੱਚੇ ਬੱਚੀਆਂ ਨੇ ਗਿੱਧੇ ਅਤੇ ਭੰਗੜੇ ਦਾ ਸ਼ਾਨਦਾਰ ਦਾ ਸਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਖਾਸ ਤੌਰ ‘ਤੇ “ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ”ਵੱਲੋਂ ਭਾਰਤ ਦੇ ਕਿਰਸਾਨੀ ਸੰਘਰਸ਼ ਵਿੱਚ ਅਣਥੱਕ ਵੱਡਮੁੱਲੀਆ ਸੇਵਾਵਾ ਦੇਣ ਕਰਕੇ ਡਾ. ਸਵੈਮਾਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਸਨਮਾਨ ਦਿੱਤਾ ਗਿਆ।
ਇਸ ਸਮੇਂ 4.0 ਅਤੇ ਇਸ ਤੋ ਉਪਰ ਵਿੱਦਿਅਕ ਗਰੇਡ ਵਾਲੇ ਸਕੂਲੀ ਬੱਚਿਆਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ। ਜਦ ਕਿ ਗਾਇਕਾ ਵਿੱਚ ਪੱਪੀ ਭਦੌੜ, ਰਾਜ ਬਰਾੜ ਯਮਲਾ, ਜੀਤਾ ਗਿੱਲ ਅਤੇ ਸੱਤੀ ਪਬਲਾ ਆਦਿਕ ਨੇ ਭਰਪੂਰ ਮੰਨੋਰੰਜਨ ਕੀਤਾ। ਇਸ ਸਮੇਂ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰਾ ਦੀ ਸਾਂਝ ਪਾਈ। ਦਰਸ਼ਕਾਂ ਨੇ ਪਕੌੜੇ ਜਲੇਬੀਆਂ ਆਦਿ ਦੇ ਲੰਗਰਾਂ ਦਾ ਭਰਪੂਰ ਅਨੰਦ ਮਾਣਿਆ। ਸ਼ਹੀਦਾ ਦੀਆਂ ਤਸਵੀਰਾ ਦੀ ਪ੍ਰਦਰਸ਼ਨੀ ਦਰਸ਼ਕਾ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ।
ਇਸ ਸਮੇਂ ਸੰਸਥਾ ਵੱਲੋਂ ਡਾ. ਸਵੈਮਾਨ ਸਿੰਘ ਦਾ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਸਟੇਜ ਸੰਚਾਲਨ ਹਮੇਸਾ ਵਾਂਗ ਬੀਬੀ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ। ਅੰਤ ਨੂੰ ਅਮਿੰਟ ਪੈੜ੍ਹਾ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ।