ਕਬੱਡੀ ਮੈਚ ਦੌਰਾਨ ਦੋ ਧਿਰਾਂ ਵਿਚ ਗੋਲੀਆਂ ਚੱਲੀਆਂ, ਦੋ ਨੌਜਵਾਨ ਜ਼ਖਮੀ
ਬਾਬੂਸ਼ਾਹੀ ਨੈੱਟਵਰਕ
ਕਪੂਰਥਲਾ, 16 ਮਈ 2022- ਕਪੂਰਥਲਾ ਦੇ ਧਾਰਮਿਕ ਮੇਲੇ ਵਿਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ 'ਚ ਗੋਲੀਬਾਰੀ ਕੀਤੀ ਗਈ।
ਇਸ ਗੋਲੀਬਾਰੀ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।