...ਜਦੋਂ ਡੀਸੀ ਦੇ ਨਾਮ ਤੇ ਫੋਟੋ ਵਾਲੇ ਨੰਬਰ ਤੋਂ ਆਉਣ ਲੱਗੇ ਵਟਸਐਪ ਤੇ ਮੈਸੇਜ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਪਛਾਣ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਸਕਾਇਤ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਮਈ 2022 - ਜਦੋਂ ਕਨੂੰਨ ਦੇ ਨਾਲ ਹੀ ਵੱਜਣ ਲੱਗੇ ਠੱਗੀਆਂ ਤਾਂ ਠੱਗਾ ਨੂੰ ਕੋਣ ਫੜੇ ਪੰਜਾਬ ਅੰਦਰ ਗੁੰਡਾਗਰਦੀ ਅਤੇ ਚੋਰੀ ਠੱਗੀਆਂ ਧੋਖਾ ਧੜ੍ਹੀ ਦਾ ਕੰਮ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹਾਲੇ ਇੰਟਰਨੈਸ਼ਨਲ ਫ਼ੋਨ ਕਾਲ ਕਰਕੇ ਠੱਗੀ ਮਾਰਨ ਦਾ ਮਾਮਲਾ ਠੰਢਾ ਨਹੀਂ ਹੋਇਆ ਤਾਂ ਹੋਣ ਇਹ ਠੱਗ ਇੰਨੇ ਬੇਖੋਫ ਹੋ ਗਏ ਹਨ ਕਿ ਕਾਨੂੰਨ ਦੇ ਰਖਵਾਲਿਆਂ ਨੂੰ ਵੀ ਨਹੀਂ ਬਖਸ਼ ਰਹੇ।
ਇਸ ਦੀ ਤਾਜ਼ਾ ਮਿਸਾਲ ਉਦੋਂ ਦੇਖ਼ਣ ਨੂੰ ਮਿਲੀ ਜਦੋਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਪਛਾਣ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਡਿਪਟੀ ਕਮਿਸ਼ਨਰ ਦੀ ਫੋਟੋ ਅਤੇ ਨਾਮ ਦੀ ਵਰਤੋਂ ਕਰਦਿਆਂ ਅਣਜਾਣ ਨੰਬਰ ਤੋਂ ਆਉਣ ਵਾਲੇ ਸੁਨੇਹਿਆਂ ਨੂੰ ਅਣਡਿੱਠ ਕਰਨ ਦੇ ਨਾਲ-ਨਾਲ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਵੱਲੋਂ ਖੁਦ ਟਵੀਟ ਕਰਕੇ ਦਿੱਤੀ ਗਈ ਹੈ।