ਏਮਜ਼ ਬਠਿੰਡਾ ਵਿਖੇ ਕੌਮਾਂਤਰੀ ਨਰਸ ਦਿਵਸ ਮਨਾਇਆ ਗਿਆ
ਅਸ਼ੋਕ ਵਰਮਾ
ਬਠਿੰਡਾ, 16ਮਈ 2022: ਏਮਜ਼ ਬਠਿੰਡਾ ਦੇ ਨਰਸਿੰਗ ਵਿਭਾਗ ਨੇ ਵਿਸ਼ਵ ਸਿਹਤ ਨੂੰ ਸੁਰੱਖਿਅਤ ਕਰਨ ਲਈ ਨਰਸਿੰਗ ਨੂੰ ਉਤਸ਼ਾਹਿਤ ਕਰਨ ਅਤੇ ਅਧਿਕਾਰਾਂ ਦੇ ਸਨਮਾਨ ਵਿਸ਼ੇ ਤਹਿਤ ਕੌਮਾਂਤਰੀ ਨਰਸ ਦਿਵਸ ਮਨਾਇਆ ਇਹ ਦਿਵਸ ਹਰ ਸਾਲ ਫਲੋਰੈਂਸ ਨਾਈਟਿੰਗੇਲ ਦੇ ਜਨਮਦਿਨ ਮੌਕੇ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਏਮਜ਼ ਬਠਿੰਡਾ ਵਿਖੇ ਇਸ ਦਿਵਸ ਮੌਕੇ ਬੀਐਸਸੀ ਦੇ ਪਹਿਲੇ ਬੈਚ ਦੁਆਰਾ ਸਿੰਪੋਜੀਅਮ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਜਦੋਂਕਿ (ਆਨਰਜ) ਨਰਸਿੰਗ ਦੀਆਂ ਵਿਦਿਆਰਥਣਾਂ, ਘੋਸਣਾ, ਰੰਗੋਲੀ, ਕੋਟਸ ਮੁਕਾਬਲੇ ਅਤੇ ਖੇਡਾਂ। ਅੰਤਰਰਾਸ਼ਟਰੀ ਨਰਸ ਦਿਵਸ ਦੇ ਉਦਘਾਟਨ ਦੀ ਪ੍ਰਧਾਨਗੀ ਪ੍ਰੋ (ਡਾ.) ਦਿਨੇਸ਼ ਕੁਮਾਰ ਸਿੰਘ, ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ, ਏਮਜ਼ ਬਠਿੰਡਾ ਨੇ ਕੀਤੀ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਬੀਬੀ ਬਾਦਲ ਨੇ ਨਰਸਿੰਗ ਕਿੱਤੇ ਦੀ ਮਹੱਤਤਾ ਅਤੇ ਸਮਾਜ ਵਿੱਚ ਖਾਸ ਕਰਕੇ ਕੋਰੋਨਾ ਮਹਾਂਮਾਰੀ ਦੌਰਾਨ ਨਰਸਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਡਾ ਕਮਲੇਸ਼ ਕੁਮਾਰੀ ਸ਼ਰਮਾ, ਪਿ੍ਰੰਸੀਪਲ ਕਮ ਪ੍ਰੋਫੈਸਰ, ਨਰਸਿੰਗ ਕਾਲਜ, ਬਠਿੰਡਾ ਨੇ ਸਵਾਗਤੀ ਭਾਸਣ ਦਿੱਤਾ, ਨਰਸਿੰਗ ਕਾਲਜ ਦੀ ਰਿਪੋਰਟ ਪੇਸ਼ ਕੀਤੀ । ਇਸ ਮੌਕੇ ਪ੍ਰੋ.(ਡਾ.) ਡੀ.ਕੇ. ਸਿੰਘ,ਪ੍ਰੋ.(ਡਾ.) ਸਤੀਸ਼ ਗੁਪਤਾ, ਡੀਨ ਅਤੇ ਪ੍ਰੋ.(ਡਾ.) ਲਾਜਿਆ ਦੇਵੀ ਗੋਇਲ, ਨਰਸਿੰਗ ਸਰਵਿਸ, ਏਮਜ਼ ਬਠਿੰਡਾ ਦੇ ਕਾਰਜਕਾਰੀ ਇੰਚਾਰਜ ਨੇ ਨਰਸਿੰਗ ਫੈਕਲਟੀ, ਨਰਸਿੰਗ ਅਧਿਕਾਰੀਆਂ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।