ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਕੌਮੀ ਡੇਂਗੂ ਦਿਵਸ ਮੋਕੇ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ- ਡਾ. ਪਰਮਿੰਦਰ ਕੁਮਾਰ
ਹਰੀਸ਼ ਕਾਲੜਾ
ਰੂਪਨਗਰ, 16 ਮਈ 2022: ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੌਮੀ ਡੇਂਗੂ ਦਿਵਸ ਮੌਕੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਇਜਰਜ਼ ਅਤੇ ਪ੍ਰਾਇਵੇਟ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੀ ਇੱਕ ਰੋਜਾ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲਾ ਨੈਸ਼ਨਲ ਡੇਂਗੂ ਦਿਵਸ 16 ਮਈ 2016 ਨੂੰ ਪੂਰੇ ਦੇਸ਼ ਵਿਚ ਮਨਾਇਆ ਗਿਆ ਸੀ। ਇਹ ਮਾਨਸੂਨ ਤੋਂ ਪਹਿਲਾਂ ਡੇਂਗੂ ਅਤੇ ਚਿਕੂਨਗੁਨੀਆ ਲਈ ਰੋਕਥਾਮ ਵਾਲੇ ਉਪਾਅ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮਨਾਇਆ ਗਿਆ ਸੀ। ਇਸ ਵਾਰ ਦੇ ਥੀਮ ਡੇਂਗੂ ਰੋਕਥਾਮਯੋਗ ਹੈਸ਼ ਆਓ ਹੱਥ ਮਿਲਾਓੌ ਤਹਿਤ ਮਨਾਇਆ ਜਾ ਰਿਹਾ ਹੈ। ਪ੍ਰਾਇਵੇਟ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਡੇਂਗੂ ਬੁਖਾਰ ਦਾ ਟੈਸਟ ਆਪਣੀ ਲੈਬ ਤੇ ਕਰਨ ਉਪਰੰਤ ਮਰੀਜ ਨੂੰ ਅਲਾਇਜਾ ਵਿਧੀ ਨਾਲ ਹੋਣ ਵਾਲੇ ਟੈਸਟ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਵੇ ਅਤੇ ਡੇਂਗੂ ਦੇ ਸ਼ੱਕੀ ਮਰੀਜਾਂ ਦੀ ਜਾਣਕਾਰੀ ਵੀ ਭੇਜੀ ਜਾਵੇ। ਸਮੂਹ ਹੈਲਥ ਸੁਪਰਵਾਇਜਰਜ਼ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਡੇਂਗੂ ਤੋਂ ਬਚਾਅ ਲਈ ਘਰ-ਘਰ ਦਾ ਸਰਵੇ ਕੀਤਾ ਜਾਵੇ ਅਤੇ ਟੀਚੇ ਮੁਤਾਬਿਕ ਸਲਾਇਡਾਂ ਬਣਾਈਆਂ ਜਾਣ।
ਸਕੂਲਾਂ ਵਿੱਚ, ਪੰਚਾਇਤ ਘਰਾਂ ਵਿੱਚ, ਮਮਤਾ ਦਿਵਸਾਂ ਮੋਕੇ , ਪੇਂਡੂ ਸਿਹਤ ਸਫਾਈ ਕਮੇਟੀਆਂ ਦੀ ਮੀਟਿੰਗਾਂ ਵਿੱਚ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ। ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ, ਫੋਗਿੰਗ ਕਰਵਾਈ ਜਾਵੇ ਤੇ ਜੇਕਰ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜਰੂਰਤ ਹੈ ਤਾ ਤੁਰੰਤ ਇਸ ਸੰਬੰਧੀ ਡਿਮਾਂਡ ਸਮਾਂ ਰਹਿੰਦੇ ਇਸ ਦਫਤਰ ਨੂੰ ਭੇਜੀ ਜਾਵੇ। ਮੁੱਖ ਰੂਪ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਬਾਰੇ ਡਾ. ਹਰਪ੍ਰੀਤ ਕੋਰ ਅਤੇ ਡਾ. ਮੋਹਿਤ ਸ਼ਰਮਾ ਜਿਲ੍ਹਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੰਟੇਨਰਾਂ ਵਿਚ ਪਾਣੀ ਤੇ ਆਲੇ-ਦੁਆਲੇ ਪਾਣੀ ਖੜਾ ਨਾ ਰਹਿਣ ਨਾ ਦਿਓ ਅਤੇ ਜੇ ਸਾਨੂੰ ਪਾਣੀ ਨੂੰ ਸੰਭਾਲਣਾ ਪਵੇ ਤਾਂ ਤੰਗ ਢੱਕਣਾਂ ਵਾਲੇ ਬਰਤਨਾਂ ਨਾਲ ਇਸ ਨੂੰ ਸਹੀ ਢੰਗ ਨਾਲ ਢੱਕੋ। ਇਸ ਮੋਕੇ ਡੇਂਗੂ ਜਾਗਰੂਕਤਾ ਸੰਬੰਧੀ ਪੋਸਟਰ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਸਿਹਤ ਅਫਸਰ ਡਾ. ਹਰਮਿੰਦਰ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਆਰ.ਪੀ. ਸਿੰਘ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਏ.ਐਮ.ਓ. ਭੁਪਿੰਦਰ ਸਿੰਘ ਤੇ ਸੇਵਾ ਦਾਸ, ਸੈਨੇਟਰੀ ਇੰਸਪੈਕਟਰਜ਼ ਰਣਜੀਤ ਸਿੰਘ ਤੇ ਲਖਵੀਰ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ ਹਾਜ਼ਰ ਸਨ।