ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਵੱਡੀ ਸਾਂਝੀ ਲਹਿਰ ਦੀ ਲੋੜ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ,16 ਮਈ 2022-ਨਿਹੰਗ ਸਿੰਘਾਂ ਦੀ ਸਿਰਮੌਰ ਜੰਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੱਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕੇ ਪੰਜਾਬ ਸਰਕਾਰ ਸਾਹਮਣੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਨੌਜਵਾਨਾਂ ਦੇ ਇਲਾਜ ਦਾ ਮਾਮਲਾ ਵੱਡੀ ਚੁਣੌਤੀ ਬਣਿਆ ਹੋਇਆ ਹੈ।ਇਕ ਅਨੁਮਾਨ ਅਨੁਸਾਰ ਪੰਜ ਲੱਖ ਤੋਂ ਵੱਧ ਨੋਜਵਾਨ ਉਟ ਨਸ਼ਾ ਛੁਡਾਊ ਕੇਂਦਰਾਂ ਤੋ ਨਸ਼ਾ ਮੁਕਤ ਹੋਣ ਲਈ ਦਵਾਈ ਲੈ ਰਹੇ ਹਨ। ਉਨ੍ਹਾਂ ਕਿਹਾ ਨਸ਼ਿਆ ਦੇ ਫੈਲਾਅ ਨੂੰ ਰੋਕਣ ਦਾ ਮਾਮਲਾ ਕੇਵਲ ਪੁਲੀਸ ਤੱਕ ਸੀਮਤ ਨਹੀਂ ਹੈ।
ਤਸਕਰੀ ਰੋਕਣ ਵਿਚ ਪੁਲੀਸ ਦੀ ਭੂਮਿਕਾ ਪਮੁੱਖ ਹੈ ਪਰ ਨੌਜਵਾਨਾ ਨੂੰ ਨਸ਼ਿਆਂ ਵੱਲ ਖਿਚਣ ਵਾਲੇ ਮਾਹੌਲ ਬਾਰੇ ਅਧਿਐਨ ਜਰੂਰੀ ਹੈ।ਉਨ੍ਹਾਂ ਰੁਜਗਾਰ ਸਾਧਨਾ ਦਾ ਹੱਲ ਚਾਹੀਦਾ ਹੈ। ਪਿਛਲੇ ਦਿਨੀ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰ ਸੀਨੀਅਰ ਅਧਿਕਾਰਅਿਾਂ ਦੀ ਮੀਟਿੰਗ ਵਿਚ ਹਾਲਤ ਦਾ ਜਾਇਜ਼ਾ ਲਿਆ ਅਤੇ ਨਸ਼ਿਆਂ ਦੀ ਤਸਕਰੀ ਬੰਦ ਕਰਨ ਲਈ ਪੁਲੀਸ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਦਾ ਉਪਰਾਲਾ ਕੀਤਾ ਹੈ। ਸਰਕਾਰ ਨੇ ਨਸ਼ਾ ਛੁਡਾਉਣ ਲਈ ਬਣਾਏ 208 ੳਟ ਕਂੇਦਰਾਂ ਦੀ ਗਿਣਤੀ ਵਧਾ ਕੇ ਤੁਰੰਤ ਪੰਜ ਸੌ ਅਤੇ ਲੋੜ ਅਨੁਸਾਰ ਹਜ਼ਾਰ ਕਰਨ ਦਾ .ਫੈਸਲਾ ਕੀਤਾ ਹੈ। ਇਹ ਉਹ ਕੇਂਦਰ ਹਨ ਜਿੱਥੇ ਨਸ਼ਾ ਕਰਨ ਦੇ ਆਦੀ, ਡਾਕਟਰਾਂ ਦੀ ਮੌਜੂਦਗੀ ਵਿਚ ਜ਼ਾਬਤਾਬੱਧ ਦਵਾਈ ਲੈ ਸਕਦੇ ਹਨ ਅਤੇ ਹੌਲੀ ਹੌਲੀ ਨਸ਼ਾ ਛਡਣ ਵੱਲ ਵੱਧ ਸਕਦੇ ਹਨ।
ਉਨਾਂ ਕਿਹਾ ਨਸ਼ਿਆਂ ਦੇ ਆਦੀ ਨੌਜਵਾਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਈ ਲੋੜੀਂਦਾ ਸਟਾਫ਼ ਤੇ ਬੈੱਡ ਲਾਜ਼ਮੀ ਹਨ। ਨਸ਼ਾ ਛੱਡਣ ਤੋਂ ਬਾਅਦ ਅਜਿਹੇ ਪੀੜਤਾਂ ਦੇ ਮੁੜ ਵਸੇਬੇ ਲਈ ਰੁਜ਼ਗਾਰ ਸਮੇਤ ਹੋਰ ਬਹੁਤ ਸਾਰੇ ਪੱਖਾਂ ਤੋਂ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਇਸ ਲਈ ਅੰਤਰ ਵਿਭਾਗੀ ਟਾਸਕ ਫੋਰਸ ਦੀ ਲੋੜ ਸੁਭਾਵਿਕ ਹੈ। ਸਰਕਾਰ ਨਾਲ ਪੰਚਾਇਤਾਂ, ਨਗਰਪਾਲਿਕਾਵਾਂ, .ਗੈਰ-ਸਰਕਾਰੀ ਜੰਥੇਬੰਦੀਆਂ ਤੇ ਹੋਰ ਸਮਾਜ ਸੇਵੀਆਂ ਦੀ ਹਿੱਸੇਦਾਰੀ ਸਮੱਸੀਆ ਦਾ ਹੱਲ ਕਰਨ’ਚ ਮਦਦਗਾਰ ਹੋਵੇਗੀ। ਉਨ੍ਹਾਂ ਗਹਿਰੀ ਚਿੰਤਾ ਜਾਹਿਰ ਕਰਦਿਆ ਹੋਇਆ ਕਿਹਾ ਹੁਣ ਤਕ ਨਸ਼ਾ ਤਸਕਰਾਂ, ਦਾ ਠੋਸ ਖੁਲਾਸਾ ਨਹੀਂ ਹੋਇਆ। ਉਨ੍ਹਾਂ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੋ ਦੁਕਾਨਦਾਰਾਂ ਦੀ ਗੋਲੀ ਮਾਰ ਕੇ ਨਜਾਇਜ਼ ਤੋਰ ਤੇ ਕੀਤੀ ਗਈ ਹੱਤਿਆ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਬਾਬਾ ਬਲਬੀਰ ਸਿੰਘ ਨਿਹੰਗ ਮੁੱਖੀ ਨੇ ਕਿਹਾ ਕੇ ਪਾਕਿਸਤਾਨ ਅੰਦਰ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਕੋਈ ਸੁਰੱਖਿਆ ਨਹੀ ਹੈ ਦਿਨ ਦਿਹਾੜੇ ਸਿੱਖਾ ਨੂੰ ਮਰਿਆਂ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਵਾਪਰਿਆਂ ਦੁਖਦਾਈ ਨਿੰਦਣ ਯੋਗ ਘਟਨਾਵਾਂ ਲਗਾਤਾਰ ਵਾਪਰ ਰਹੀਆ ਹਨ।ਜਿਸ ਨਾਲ ਸਧਾਰਨ ਸਿੱਖਾਂ ਅੰਦਰ ਮਹਿਮ ਤੇ ਡਰ ਪੈਦਾ ਹੋਇਆ ਹੈ। ਸਿੱਖ ਹਿਜਰਤ ਕਰਨ ਲਈ ਮਜਬੂਰ ਹਨ। ਪਾਕਿਸਤਾਨ ਸਰਕਾਰ ਇਨ੍ਹਾਂ ਦੁਖਦ ਘਟਨਾਵਾਂ ਦੀ ਰੋਕ ਥਾਮ ਲਈ ਪੋਰੀ ਤੋਰ ਤੇ ਪਹਿਲ ਕੱਦਮੀ ਕਰੇ।