ਗਾਇਕ ਮਲਕੀਤ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ, ਅੰਤਿਮ ਅਰਦਾਸ 18 ਮਈ ਨੂੰ
ਨਵੀਂ ਦਿੱਲੀ, 16 ਮਈ, 2022: ਪੰਜਾਬੀ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪਿਤਾ ਧਰਮ ਸਿੰਘ ਦਾ ਦਿਹਾਂਤ ਹੋ ਗਿਆ।
ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 15 ਮਈ 2022 ਨੂੰ ਕਰ ਦਿੱਤਾ ਗਿਆ। ਉਹਨਾਂ ਨਮਿਤ ਅੰਤਿਮ ਅਰਦਾਸ 18 ਮਈ ਨੂੰ ਪਿੰਡ ਹੁਸੈਨਪੁਰ ਨਕੋਦਰ ਵਿਖੇ 12 ਤੋਂ 2 ਵਜੇ ਬਾਅਦ ਦੁਪਹਿਰ ਤੱਕ ਹੋਵੇਗੀ।