ਫ਼ਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ 'ਚ ਜਿੱਤਿਆ ਸੋਨ ਤਗਮਾ
ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਦਿੱਤੀ ਵਧਾਈ, ਸ਼ਾਨਦਾਰ ਸੁਆਗਤ ਤੇ ਸਨਮਾਨ ਕਰਨ ਦਾ ਫ਼ੈੱਸਲਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 16 ਮਈ 2022- ਫ਼ਰੀਦਕੋਟ ਦੇ ਇਤਿਹਾਸ 'ਚ ਪਹਿਲੀ ਵਾਰ ਫ਼ਰੀਦਕੋਟ ਦੀ ਧੀ 'ਸਿਫ਼ਤ ਕੌਰ ਸਮਰਾ' ਪੁੱਤਰੀ ਪਵਨਦੀਪ ਸਿੰਘ ਬੰਪੀ ਸਮਰਾ ਨੇ ਜਰਮਨੀ ਦੇ ਸ਼ਹਿਰ ਸੁਹਲ ਵਿਖੇ ਚੱਲ ਰਹੇ ਆਈ.ਐੱਸ.ਐੱਸ.ਐੱਫ਼ ਜੂਨੀਅਰ ਵਿਸ਼ਵ ਕੱਪ ਦੇ ਔਰਤਾਂ 50 ਮੀਟਰ ਰਾਈਫ਼ਲ ਮੁਕਾਬਲੇ 'ਚ ਸੋਨੇ ਦਾ ਤਗਮਾ ਜਿੱਤ ਕੇ ਜਿੱੱਥੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਪੰਜਾਬ ਅਤੇ ਫ਼ਰੀਦਕੋਟ ਦੇ ਨਾਮ ਨੂੰ ਵੀ ਚਾਰ ਚੰਦ ਲਗਾਏ ਹਨ। ਇੱਥੇ ਜ਼ਿਕਰਯੋਗ ਹੈ ਕਿ ਜੂਨੀਅਰ ਵਿਸ਼ਵ ਕੱਪ 'ਚ ਵਿਅਕਤੀਗਤ ਜੂਨੀਅਰ 'ਚ ਭਾਰਤ ਦੇ ਪਹਿਲਾ ਸੋਨ ਤਗਮਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਐੱਮ.ਬੀ.ਬੀ.ਐੱਸ.ਦੇ ਪਹਿਲੇ ਸਾਲ ਦੀ ਇਸ ਵਿਦਿਆਰਥਣ ਨੇ ਆਪਣੇ ਕਾਲਜ ਦਾ ਨਾਮ ਦੇਸ਼ ਅਤੇ ਦੁਨੀਆਂ 'ਚ ਰੌਸ਼ਨ ਕੀਤਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ, ਉਲੰਪੀਅਨ ਸ਼ੂਟਰ, ਅਰਜਨਾ ਐਵਾਰਡੀ, ਐੱਸ.ਐੱਸ.ਪੀ.ਫ਼ਰੀਦਕੋਟ ਅਵਨੀਤ ਕੌਰ ਸਿੱਧੂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਪਿ੍ੰਸੀਪਲ ਡਾ.ਰਾਜੀਵ ਸ਼ਰਮਾ ਨੇ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ।
ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ, ਐਡਵੋਕੇਟ ਨਾਇਬ ਸਿੰਘ ਸੰਘਾ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਅਧਿਆਪਕ ਆਗੂ ਗੁਰਪ੍ਰੀਤ ਸਿੰਘ ਰੰਧਾਵਾ, ਖੇਡ ਪ੍ਰੇਮੀ ਗੁਰਿੰਦਰ ਸਿੰਘ ਮਨੀ, ਮੁੱਖ ਅਧਿਆਪਕ ਨਵਦੀਪ ਸ਼ਰਮਾ, ਸੇਵਾ ਮੁਕਤ ਸੁਪਰਡੈਂਟ ਬਲਵਿੰਦਰ ਸਿੰਘ ਬਿੰਦੀ, ਲੈਕਚਰਾਰ ਰਣਜੀਤ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ ਸ਼ੇਰਗਿੱਲ, ਸ਼ਮਿੰਦਰ ਸਿੰਘ ਮਾਨ, ਲੈਕਚਰਾਰ ਸਿੰਕਦਰ ਸ਼ਰਮਾ, ਸੁਸਾਇਟੀ ਦੇ ਸਰਪ੍ਰਸਤ ਸੁਰਿੰਦਰ ਅਰੋੜਾ, ਸੁਖਜਿੰਦਰ ਸਿੰਘ ਸੁੱਖਾ, ਰਾਜੇਸ਼ ਸ਼ਰਮਾ, ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈੱਕਟਰ ਰਾਜ ਕੁਮਾਰ ਥਾਪਰ, ਜ਼ਿਲਾ ਖੇਡ ਅਫ਼ਸਰ ਪਰਮਿੰਦਰ ਸਿੰਘ, ਕੁਸ਼ਤੀ ਕੋਚ ਖੁਸ਼ਵਿੰਦਰ ਸਿੰਘ, ਸਿਮਰਜੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਸੋਨੀ, ਭਾਰਤ ਭੂਸ਼ਨ ਜਿੰਦਲ, ਵਿਨੋਦ ਕੁਮਾਰ ਨੇ ਸਿਫ਼ਤ ਕੌਰ ਸਮਰਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਹੈ | ਉਨ੍ਹਾਂ ਸਿਫ਼ਤ ਕੌਰ ਸਮਰਾ ਦੀ ਕੋਚ ਸੁਖਰਾਜ ਕੌਰ, ਪਿਤਾ ਬੰਪੀ ਸਮਰਾ ਅਤੇ ਪੂਰੇ ਪ੍ਰੀਵਾਰ ਨੂੰ ਇਸ ਇਤਿਹਾਸਿਕ ਜਿੱਤ ਦੀ ਵਧਾਈ ਦਿੱਤੀ ਹੈ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਕਿਹਾ ਸਿਫ਼ਤ ਕੌਰ ਸਮਰਾ ਦਾ ਫ਼ਰੀਦਕੋਟ ਪਹੁੰਚਣ ਤੇ ਪਹਿਲਾਂ ਸ਼ਾਨਦਾਰ ਸੁਆਗਤ ਅਤੇ ਫ਼ਿਰ ਸਨਮਾਨ ਕੀਤਾ ਜਾਵੇਗਾ ।