ਪੰਜਾਬੀ ਸਿਨੇਮਾ ਇੰਡਸਟਰੀ ਵਿਚ ਫਿਲਮ ਸ਼ੌਕਣ ਸ਼ੌਕਣੇ ਨੇ ਕਮਾਈ ਦੇ ਰਿਕਾਰਡ ਤੋੜੇ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 17 ਮਈ 2022- ਪੰਜਾਬੀ ਫਿਲਮ ਉਦਯੋਗ ਨੇ ਇਤਿਹਾਸ ਰਚਦੇ ਹੋਏ ਫਿਲਮ ਸ਼ੌਂਕਣ ਸੌਂਕਣੇ ਨੇ ਕਮਾਈ ਦੇ ਰਿਕਾਰਡ ਤੋਡ਼ ਦਿੱਤੇ ਹਨ।
ਇਸ ਫਿਲਮ ਵਿਚ ਐਮੀ ਵਿਰਕ, ਸਰਗੁਣ ਮੇਹਤਾ ਅਤੇ ਨਿਮਰਤ ਖਹਿਰਾ ਨੇ ਪੰਜਾਬੀ ਫਿਲਮ ਇੰਡਸਟਰੀ ਵਿਚ ਨਵਾਂ ਧਮਾਲ ਕਰ ਦਿੱਤਾ ਹੈ।
ਫਿਲਮ ਨੇ ਸ਼ੁੱਕਰਵਾਰ ਨੂੰ ਪਹਿਲੇ ਦਿਨ ਸਵਾ ਦੋ ਕਰੋਡ਼, ਸ਼ਨਿਵਾਰ ਨੂੰ 3.30 ਕਰੋਡ਼ ਅਤੇ ਐਤਵਾਰ ਨੂੰ 4.10 ਕਰੋਡ਼ ਰੁਪਏ ਦਾ ਸ਼ਾਨਦਾਰ ਕਲੈਕਸ਼ਨ
ਕਰਦੇ ਹੋਏ ਪਹਿਲੇ ਵੀਕੈਂਡ ਦਾ ਕਲੈਕਸ਼ਨ 9.25 ਕਰੋਡ਼ ਰੁਪਏ ਤੱਕ ਪਹੁੰਚਾ ਦਿੱਤਾ ਹੈ। ਪੰਜਾਬੀ ਸਿਨੇਮਾ ਵਿਚ ਕਿਸੀ ਫਿਲਮ ਦਾ ਪਹਿਲੇ ਵੀਕੈਂਡ ਦਾ ਇਹ
ਸਭ ਤੋਂ ਵੱਧ ਕਲੈਕਸ਼ਨ ਹੈ। ਫਿਲਮ ਨੇ ਸੋਮਵਾਰ ਨੂੰ ਸ਼ੁਰੂਆਤੀ ਆਂਕਡ਼ੇ ਦੇ ਹਿਸਾਬ ਨਾਲ ਕਰੀਬ ਦੋ ਕਰੋਡ਼ ਰੁਪਏ ਕਮਾਏ ਹਨ।
ਇਹ ਫਿਲਮ ਰਿਲੀਜ਼ ਦਾ ਪਹਿਲਾ ਹਫਤਾ ਪੂਰਾ ਹੋਣ ਤੋਂ ਪਹਿਲਾ ਹੀ ਮੁਨਾਫੇ ਵਿਚ ਆ ਚੁੱਕੀ ਹੈ।