ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 17 ਮਈ 2022- ਥਾਣਾ ਬਲਾਚੌਰ ਦੀ ਪੁਲੀਸ ਨੇ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਾਰਡ ਨੰਬਰ 10 ਦੀ ਵਸਨੀਕ ਸੁਸ਼ੀਲ ਦੇਵੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਸ਼ਿਵ ਘਰ ਵਿੱਚ ਸਨ ਜਦੋਂ ਸ਼ਿਵ ਦਾ ਦੋਸਤ ਨਵਨੀਤ ਉਸ ਕੋਲ ਆਇਆ ਅਤੇ ਉਸਨੂੰ ਕਿਹਾ ਕਿ ਉਸ ਨੇ ਆਪਣੀ ਬੋਲੈਰੋ ਕਾਰ ਦਾ ਏ.ਸੀ ਠੀਕ ਕਰਵਾਉਣਾ ਹੈ।ਜਿਸ ਤੋਂ ਬਾਅਦ ਉਹ ਸੋਨਾ ਮਾਰਕੀਟ ਚਲੇ ਗਏ । ਇਸ ਤੋਂ ਬਾਅਦ ਨਵਨੀਤ ਸ਼ਿਵ ਨੂੰ ਆਪਣੇ ਮਹਿੰਦੀਪੁਰ ਘਰ ਲੈ ਗਿਆ। ਹਾਈ ਵੋਲਟੇਜ ਤਾਰਾਂ ਨਵਨੀਤ ਦੇ ਘਰ ਦੇ ਉੱਪਰੋਂ ਲੰਘਦੀਆਂ ਹਨ।
ਜਿਸ ਬਾਰੇ ਨਾ ਤਾਂ ਨਵਨੀਤ ਨੇ , ਨਾ ਹੀ ਉਸਦੀ ਮਾਂ ਸੁਰਿੰਦਰ ਕੌਰ ਅਤੇ ਨਾ ਹੀ ਉਸਦੇ ਪਿਤਾ ਹਰਮੇਸ਼ ਸ਼ਰਮਾ ਨੇ ਸ਼ਿਵ ਨੂੰ ਦੱਸਿਆ। ਸ਼ਿਵ ਨੇ ਉਥੇ ਲੱਸੀ ਪੀਤੀ ਅਤੇ ਇਸ ਤੋਂ ਬਾਅਦ ਜਦੋਂ ਉਹ ਬਾਥਰੂਮ ਗਿਆ ਤਾਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆ ਗਿਆ।ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਸ਼ਿਵ ਦੀ ਮਾਤਾ ਦੇ ਦਿੱਤੇ ਬਿਆਨਾਂ ਤੇ ਨਵਨੀਤ, ਹਰਮੇਸ਼ ਅਤੇ ਸੁਰਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।