ਕੈਬਨਿਟ ਮੰਤਰੀ ਡਾ. ਸਿੰਗਲਾ ਕੋਲ ਜ਼ਿਲ੍ਹਾ ਸਪੈਸ਼ਲ ਅਜੂਕੇਸ਼ਨ ਟੀਚਰਜ਼ (ਰਮਸਾ) ਨੇ ਰੋਇਆ ਦੁਖੜਾ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 17 ਮਈ ,2022
ਸਿੱਖਿਆ ਵਿਭਾਗ ਸਮਗਰਾ ਅਧੀਨ ਠੇਕੇ ਤੇ ਕੰਮ ਕਰ ਰਹੇ ਭੁਪਿੰਦਰ ਸਿੰਘ ਅਤੇ ਤਰਸੇਮ ਸਿੰਘ ਜ਼ਿਲਾ੍ ਸਪੈਸ਼ਲ ਅਜੂਕੇਸ਼ਨ ਟੀਚਰਜ਼ ਵੱਲੋਂ ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਕੋਲ ਆਪਣਾ ਦੁਖੜਾ ਰੋਂਦੇ ਹੋਏ ਦੱਸਿਆ ਕਿ ਸਾਲ 2018 ਵਿੱਚ ਸਮਗਰਾ ਅਧੀਨ ਕੰਮ ਕਰਦੇ ਸਾਰੇ ਰਮਸਾ ਅਧਿਆਪਕਾਂ ਨੂੰ ਸਰਕਾਰ ਵੱਲੋਂ 2018 ਵਿੱਚ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਕੀਤਾ ਗਿਆ ਪ੍ਰੰਤੂ ਸਮਗਰਾ ਅਧੀਨ ਕੰਮ ਕਰ ਰਹੇ ਜ਼ਿਲਾ ਸਪੈਸ਼ਲ ਅਜੂਕੇਸ਼ਨ ਟੀਚਰਜ਼ ਨਾਲ ਵਤਕੀਰਾ ਕਰਦੇ ਹੋਏ ਉਹਨਾਂ ਨੂੰ ਹੁਣ ਤੱਕ ਵੀ ਰੈਗੂਲਰ ਨਹੀ ਕੀਤਾ ਗਿਆ ਹੈ।
ਨਾਲ ਹੀ ਸਾਡੀਆਂ ਤਨਖਾਹਾਂ ਵਿੱਚ ਬਿਨਾਂ ਕਿਸੇ ਵਿਭਾਗੀ ਪਤੱਰ ਤੋਂ 17805/- ਪਤੀ ਮਹੀਨਾ ਦੇ ਹਿਸਾਬ ਨਾਲ ਕਟੌਤੀ ਕੀਤੀ ਗਈ ਹੈ ।ਇੰਨੀ ਘੱਟ ਸੈਲਰੀ ਵਿੱਚ ਗੁਜਾਰਾ ਕਰਨਾ ਸਾਡੇ ਲਈ ਬਹੁਤ ਹੀ ਮੁਸ਼ਕਿਲ ਹੈ।ਜੇਕਰ ਡੀ.ਐਸ.ਈ.ਟੀਜ਼. ਵੱਲੋ ਆਪਣੀ ਸੈਲਰੀ ਦੇ ਬਣਦੇ ਬਕਾਏ ਬਾਰੇ ਕਿਹਾ ਜਾਂਦਾ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਸਾਨੂੰ ‘ਨੌਕਰੀ ਛੱਡ ਦੇਣ ਲਈ ਕਿਹਾ ਜਾਂਦਾ ਹੈ । ਕੁਝ ਜ਼ਿਲਾ੍ ਸਪੈਸ਼ਲ ਅਜੂਕੇਸ਼ਨ ਟੀਚਰਜ਼ ਦੀਆਂ ਬਦਲੀਆਂ ਬਿਨਾਂ ਸਹਿਮਤੀ ਤੋਂ ਧੱਕੇ ਨਾਲ 200 ਕਿਲੋਮੀਟਰ ਦੂਰ ਸਟੇਸ਼ਨ ਤੇ ਕਰ ਕੀਤੀਆਂ ਗਈਆਂ। ਇਸ ਲਈ ਸਾਡੀ ਹੱਕੀ ਮੰਗ ਹੈ ਕਿ ਸਾਡੀ ਬਣਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਅਤੇ ਸਸਅ/ਰਮਸਾ ਦੇ 8886 ਰੈਗੂਲਰ ਕੀਤੇ ਅਧਿਆਪਕਾਂ ਦੀ ਤਰਜ਼ ਤੇ ਸਾਨੂੰ ਰੈਗੂਲਰ ਕੀਤਾ ਜਾਵੇ