ਵਿਧਾਨ ਸਭਾ ਸਪੀਕਰ ਬਣਨ ਤੋਂ ਬਾਅਦ ਕੁਲਤਾਰ ਸੰਧਵਾਂ ਨੇ ਆਪਣੇ ਅਧਿਆਪਕ ਦੀ ਪਤਨੀ ਕੋਲੋਂ ਪ੍ਰਾਪਤ ਕੀਤਾ ਆਸ਼ੀਰਵਾਦ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 17 ਮਈ 2022
ਵਿਧਾਨ ਸਭਾ ਦੇ ਸਪੀਕਰ ਬਨਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਸਵ. ਮਾਸਟਰ ਜਗਦੀਸ਼ ਰਾਜ ਸਿੰਗਲਾ ਦੇ ਘਰ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਪਤਨੀ ਪ੍ਰੇਮ ਰਾਣੀ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਸਵਰਗੀ ਮਾਸਟਰ ਜਗਦੀਸ਼ ਸਿੰਗਲਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਜੇ ਮਾਸਟਰ ਜੀ ਅੱਜ ਸਾਡੇ ਵਿਚਕਾਰ ਹੁੰਦੇ ਤਾ ਹੋਰ ਬੜੀ ਖੁਸ਼ੀ ਹੋਣੀ ਸੀ। ਜਗਦੀਸ਼ ਸਿੰਗਲਾ ਸੰਧਵਾਂ ਸਕੂਲ ਵਿਖੇ ਹੈਡ ਮਾਸਟਰ ਸਨ ਤੇ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾ ਨੇ ਇਹਨਾਂ ਕੋਲੋਂ ਹੀ ਆਪਣੀ ਮੁਢਲੀ ਵਿਦਿਆ ਪ੍ਰਾਪਤ ਕੀਤੀ।
ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਇਹ ਸੱਚ ਹੈ ਕਿ ਸਾਡੇ ਮਾਪੇ ਸਾਡੇ ਪਹਿਲੇ ਅਧਿਆਪਕ ਹਨ। ਉਹ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਾਡੀ ਅਸਲ ਸਿੱਖਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸਕੂਲ ਜਾਂਦੇ ਹਾਂ। ਜਿੱਥੇ ਅਸੀਂ ਆਪਣੇ ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦੇ ਹਾਂ। ਅਧਿਆਪਕ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਅਜਿਹੇ ਚੰਗੇ ਅਧਿਆਪਕ ਮਿਲੇ ਜਿਨ੍ਹਾਂ ਨੇ ਮੇਰੇ ਜੀਵਨ ਵਿੱਚ ਚਰਿੱਤਰ ਅਤੇ ਸਿੱਖਿਆ ਦੀ ਨੀਂਹ ਰੱਖੀ ਅਤੇ ਇਸ ਮਜ਼ਬੂਤ ਨੀਂਹ ਦੀ ਬਦੌਲਤ ਹੀ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਹਾਂ।
ਇਸ ਮੌਕੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਵੀ ਹਾਜਰ ਸਨ ਜਿਨ੍ਹਾਂ ਵਿੱਚ ਮਨਦੀਪ ਮਿੰਟੂ ਗਿੱਲ, ਗੁਰਮੀਤ ਸਿੰਘ ਆਰੇਵਾਲੇ ਪ੍ਰਧਾਨ ਟਰੇਡਰਜ਼ ਵਿੰਗ, ਮਨਪ੍ਰੀਤ ਧਾਲੀਵਾਲ ਪੀ.ਆਰ.ਓ., ਬਾਬੂ ਲਾਲ ਐਡਵੋਕੇਟ ਜਿਲਾ ਪ੍ਰਧਾਨ ਲੀਗਲ ਸੈਲ, ਕੁਲਬੀਰ ਸਿੰਗਲਾ, ਕੌਰ ਸਿੰਘ ਸੰਧੂ, ਨਰਿੰਦਰ ਰਾਠੌਰ ਸੰਜੀਵ ਕਾਲੜਾ, ਬੂਟਾ ਸਿੰਘ, ਕਮਲਜੀਤ, ਸਤਪਾਲ ਸ਼ਰਮਾਂ, ਰਿੰਕੂ ਸ਼ੈਡ ਵਾਲਾ, ਅਰੁਣ ਸਿੰਗਲਾ, ਜੁਪਿੰਦਰ ਗਰਗ, ਵਿਰਸਾ ਸਿੰਘ ਚੱਕੀ ਵਾਲੇ ਅਤੇ ਸਿਮਰਨ ਸਿੰਘ ਵੀ ਸ਼ਾਮਲ ਸਨ।
ਸਵ. ਮਾਸਟਰ ਜਗਦੀਸ਼ ਰਾਜ ਸਿੰਗਲਾ ਦੇ ਬੇਟੇ ਅਤੇ ਸੀਨੀਅਰ ਆਪ ਆਗੂ ਨਰੇਸ਼ ਸਿੰਗਲਾ ਦੇ ਪਰਿਵਾਰ ਵਲੋਂ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਨਾਲ ਹੀ ਜਲਪਾਨ ਅਤੇ ਡਿਨਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ