ਬਾਬਾ ਬਕਾਲਾ ਸਾਹਿਬ ਨੂੰ ਸਬ ਡੀਪੂ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੂੰ ਦਿੱਤਾ ਮੰਗ ਪੱਤਰ
ਬਾਬੂਸ਼ਾਹੀ ਨੈਟਵਰਕ
ਬਾਬਾ ਬਕਾਲਾ 17 ਮਈ 2022- ਸੂਬੇਦਾਰ ਹਰਜੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਨੂੰ ਸਬ ਡੀਪੂ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੂੰ ਮੰਗ ਪੱਤਰ ਦਿੱਤਾ।
ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਜਿਥੇ 9ਵੇਂ ਪਾਤਸਾਹ ਸਾਹਿਬ ਸੀ੍ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕਰਕੇ ਲੋਕਈ ਨੂੰ ਤਾਰਿਆ ਅਤੇ ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਬੇੜਾ ਪਾਰ ਲਗਾਇਆ ਅੱਜ ਗੁਰੂ ਜੀ ਦੇ ਤਪ ਅਸਥਾਨ ਦੇ ਦਰਸਨ ਕਰਨ ਲਈ ਰੋਜਾਨਾ ਲੱਖਾ ਸਰਧਾਲੂ ਆਉਦੇ ਹਨ ਨਗਰ ਦੀ ਪੰਚਾਇਤ ਵਲੋਂ ਪੰਜਾਬ ਸਰਕਾਰ ਦੀ ਮਦਦ ਨਾਲ ਬਹੁਤ ਸੁੰਦਰ ਬਸ ਅੱਡ ਬਣਾਇਆ ਗਿਆ ਹੈ ਪਰ ਅਫਸੋਸ ਹੈ ਕਿ ਇਕ ਵੀ ਬਸ ਇਸ ਅੱਡ ਤੋ ਬਂਣਕੇ ਨਹੀ ਚਲਦੀ ਤੇ ਨ ਹੀ ਕੋਈ ਸਰਕਾਰੀ ਬਸ ਅੱਡ ਅੰਦਰ ਆਉਦੀ ਹੈ ਜਿਸ ਕਰਕੇ ਯਾਤਰੀਆਂ ਤੇ ਆਸ ਪਾਸ ਦੇ ਲੋਕਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਲੋਕਾ ਦੀ ਇਸ ਪਰੇਸ਼ਾਨੀ ਅਤੇ ਨਗਰ ਬਾਬਾ ਬਕਾਲਾ ਦੇ ਇਤਹਾਸ ਨੂੰ ਦੇਖਦੇ ਹੋਏ ਆਪ ਦੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸ ਮੈਨ ਵਿੰਗ ਨੇ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਟਰਾਂਸਪੋਰਟ ਤੇ ਪਰੁਹਣਾਚਾਰੀ ਵਿਭਾਗ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦਿੱਤਾ ਗਿਆ ਕੇ ਇਤਿਹਸਕ ਨਗਰ ਬਾਬਾ ਬਕਾਲਾ ਸਾਹਿਬ ਨੂੰ ਪੰਜਾਬ ਰੋਢਵੇਜ ਦਾ ਸਬ ਡੀਪੂ ਬਣਾਇਆ ਜਾਵੇ ਅਤੇ ਬਾਬਾ ਬਕਾਲਾ ਸਾਹਿਬ ਤੋ ਚੰਡੀਗੜ ,ਲੁਧਿਆਣਾ,ਬਾਟਾਲਾ ਗੁਰਦਾਸਪੁਰ ਵਾਇਆ ਸੀ੍ ਹਰਗੋਬਿੰਦਪੁਰ ਕਪੂਰਥਲਾ ਅਤੇ ਅੰਮਿ੍ਤਸਰ ਸੇਵਾ ਸੁਰੂ ਕੀਤੀ ਜਾਵੇ ਤੇ ਬੰਦ ਪਏ ਰੂਟਾਂ ਨੂੰ ਚਲਾਇਆ ਜਾਵੇ ਜਿਵੇ ਅੰਮਿ੍ਤਸਰ ਤੋ ਬਾਟਾਲਾ ਵਾਇਆ ਬਾਬਾ ਬਕਾਲਾ ,ਅੰਮਿ੍ਤਸਰ ਤੋ ਬੁਤਾਲਾ ਵਾਇਆ ਬਾਬਾ ਬਕਾਲਾ ਸਠਿਆਲਾ ਆਦਿ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ ਨੇ ਪੈ੍ਸ ਨਾਲ ਗਲਬਾਤ ਕਰਦੇ ਹੋਏ ਦਿੱਤੀ।
ਟਰਾਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੂਰਨ ਭਰੋਸਾ ਦਿਵਾਇਆ ਕੇ ਬੰਦ ਪਏ ਰੂਟਾ ਨੂੰ ਜਲਦੀ ਚਲਾਇਆ ਜਾਵੇਗਾ। ਟਰਾਸ਼ਪੋਰਟ ਮੰਤਰੀ ਜੀ ਨੇ ਸਬ ਡੀਪੂ ਦੀ ਮੰਗ ਨੂੰ ਜਾਇਜ ਸਮਝਦੇ ਹੋਏ ਵਫਦ ਨੂੰ ਭਰੋਸਾ ਦਿਤਾ ਕੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਜੀ ਨੂੰ ਸਬ ਡੀਪੂ ਬਣਾੳਣ ਲਈ ਜਲਦੀ ਹੀ ਵਿਚਾਰ ਕੀਤਾ ਜਾਵੇਗਾ ਉਨਾ ਨੇ ਪਵਿੱਤਰ ਨਗਰ ਬਾਬਾ ਬਕਾਲਾ ਸਾਹਿਬ ਦੀ ਸੇਵਾ ਪਹਿਲ ਦੇ ਅਧਾਰ ਕਰਨ ਦਾ ਵਿਸਵਾਸ ਦਿਤਾ। ਇਸ ਮੌਕੇ ਸਰਕਲ ਪ੍ਧਾਨ ਪਲਵਿੰਦਰ ਸਿੰਘ, ਲਵਪੀ੍ਤ ਸਿੰਘ ਬਾਬਾ ਬਕਾਲਾ , ਜਸਪਾਲ ਸਿੰਘ ਕੰਮੋਕੇ ਜਿਲ੍ਹਾ ਜੋਆਇੰਟ ਸੈਕਟਰੀ ਸਾਬਕਾ ਸੈਨਿਕ ਵਿੰਗ ,ਰਮਨਜੀਤ ਸਿੰਘ ਰਵੀ ਬਾਬਾ ਬਕਾਲਾ, ਕੰਸ ਸਿੰਘ, ਹਰਦੀਪ ਸਿੰਘ ਬਾਬਾ ਬਕਾਲਾ ਦਲਬੀਰ ਸਿੰਘ ਫੋਰਮੈਨ ਆਦਿ ਹਾਜ਼ਰ ਸਨ।