ਨੌਜਵਾਨ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਾਂਵਾਲੇ ਵਾਲੇ ਨਿਹੰਗ ਗ੍ਰਿਫਤਾਰ
ਸਮਰਾਲਾ, 17 ਮਈ 2022 - ਸਮਰਾਲਾ ਦੇ ਪਿੰਡ ਮੰਜਾਲੀ ਵਿਖੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਨ ਦੀ ਘਟਨਾ 'ਚ ਪੁਲਸ ਨੇ ਤਿੰਨ ਨਿਹੰਗ ਸਿੰਘਾਂ ਅਤੇ ਉਹਨਾਂ ਦੇ ਤਿੰਨ ਸਾਥੀ ਗਿਰਫ਼ਤਾਰ ਕਰ ਲਏ ਹਨ। ਨਿਹੰਗ ਸਿੰਘ ਭੱਜਣ ਦੀ ਫਿਰਾਕ ਚ ਸਨ ਕਿ ਪੁਲਸ ਨੇ ਘੇਰਾ ਪਾ ਕੇ ਇਹਨਾਂ ਨੂੰ ਫੜ ਲਿਆ। ਇਸ ਕਤਲ ਕੇਸ ਚ 3 ਹੋਰ ਦੋਸ਼ੀ ਫ਼ਰਾਰ ਹਨ ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਸਾਮਣੇ ਆਇਆ ਕਿ ਨਿਹੰਗਾਂ ਨੇ ਪਿੰਡ ਚ ਧੱਕੇ ਨਾਲ ਪੰਚਾਇਤੀ ਜ਼ਮੀਨ ਉਪਰ ਕਬਜ਼ਾ ਕਰਕੇ ਛਾਉਣੀ ਬਣਾਈ ਹੋਈ ਸੀ।
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉਪਰ 9 ਲੋਕਾਂ ਖਿਲਾਫ ਕਤਲ ਕੇਸ ਦਰਜ ਕੀਤਾ ਸੀ। ਨਿਹੰਗ ਭੱਜਣ ਦਾ ਮੌਕਾ ਭਾਲ ਰਹੇ ਸੀ ਤਾਂ ਪੁਲਸ ਨੇ ਪਹਿਲਾਂ ਹੀ ਫੜ ਲਏ।