ਫੂਡ ਵਾਇਰਲ ਵੀਡੀਓ ਮਾਮਲਾ: ਸਕੂਲ ਮੁਖੀ ਚੰਡੀਗੜ੍ਹ ਕੀਤੇ ਤਲਬ
ਚੰਡੀਗੜ੍ਹ, 17 ਮਈ 2022 - 10 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਸਕੂਲ ਮੁਖੀਆਂ ਦੀ ਖਾਣਾ ਖਾਣ ਵੇਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਕੁੱਝ ਸਕੂਲ ਮੁਖੀਆਂ ਨੂੰ ਵਿਭਾਗ ਵੱਲੋਂ ਦਫਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਿਭਾਗ ਦਾ ਕਹਿਣਾ ਹੈ ਕਿ ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਇਸ ਵੀਡੀਓ 'ਚ ਵੱਖ-ਵੱਖ ਸਕੂਲਾਂ ਦੇ ਮੁਖੀ ਖਾਣਾ ਖਾਣ ਲਈ (ਕੁੱਕੜ-ਖੋਹੀ) ਧੱਕਾ ਮੁੱਕੀ ਕਰ ਰਹੇ ਸਨ।