ਹੱਥ ਜੋੜ ਕੇ ਮੁਆਫ਼ੀ ਮੰਗਣਾ ਵੀ ਕੰਮ ਨਾ ਆਇਆ ਭਾਰਤੀ ਸਿੰਘ ਵਲੋਂ ਦਾੜ੍ਹੀ ਮੁੱਛ 'ਤੇ ਮਜ਼ਾਕ ਕਰਨ 'ਤੇ ਐਸਜੀਪੀਸੀ ਨੇ ਦਰਜ ਕਰਵਾਈ ਐਫਆਈਆਰ
ਦੀਪਕ ਗਰਗ
ਕੋਟਕਪੂਰਾ 16 ਮਈ 2022
ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਦਾੜ੍ਹੀ ਅਤੇ ਮੁੱਛਾਂ 'ਤੇ ਮਜ਼ਾਕ ਕਰਨ 'ਤੇ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਐਸਜੀਪੀਸੀ ਨੇ ਐਫਆਈਆਰ ਦਰਜ ਕਰਵਾਈ ਹੈ। ਐਸਜੀਪੀਸੀ ਨੇ ਕਾਮੇਡੀਅਨ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਤਹਿਤ ਠਾਣੇ ਪੁਲੀਸ ਵਿੱਚ ਐਫਆਈਆਰ ਦਰਜ ਕਰਵਾਈ ਹੈ। ਭਾਰਤੀ ਸਿੰਘ ਨੇ ਆਪਣੀ ਸਹੇਲੀ ਜੈਸਮੀਨ ਭਸੀਨ ਦੇ ਨਾਲ ਇੱਕ ਚੈਟ ਸ਼ੋਅ ਵਿੱਚ ਦਾੜ੍ਹੀ ਮੁੱਛਾਂ ਦਾ ਮਜ਼ਾਕ ਉਡਾਇਆ, ਪੰਜਾਬ ਵਿੱਚ ਜੰਮੀ-ਪਲੀ ਭਾਰਤੀ ਨੇ ਦਾੜ੍ਹੀ ਮੁੱਛਾਂ ਦਾ ਅਜਿਹਾ ਮਜ਼ਾਕ ਕਰਨ 'ਤੇ ਸਿੱਖ ਸਮਾਜ ਉਸ ਤੋਂ ਨਾਰਾਜ਼ ਹੋ ਗਿਆ। ਭਾਰਤੀ ਦੀ ਇਸ ਟਿੱਪਣੀ ਦਾ ਪੰਜਾਬ ਅਤੇ ਦੇਸ਼ ਭਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ। ਹਾਲਾਂਕਿ, ਜਦੋਂ ਭਾਰਤੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਮਜ਼ਾਕ ਇਸ ਤਰ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏਗਾ।
ਲੋਕਾਂ ਦੇ ਗੁੱਸੇ ਦਾ ਪਤਾ ਲੱਗਣ ਤੋਂ ਬਾਅਦ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਅਤੇ ਹੱਥ ਜੋੜ ਕੇ ਮੁਆਫੀ ਮੰਗੀ। ਉਸ ਨੇ ਇਸ ਵੀਡੀਓ ਵਿਚ ਇਹ ਵੀ ਕਿਹਾ ਕਿ ਉਸ ਨੇ ਇਹ ਗੱਲ ਸਿਰਫ਼ ਮਜ਼ਾਕ ਵਜੋਂ ਕਹੀ ਹੈ, ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ, ਉਹ ਖ਼ੁਦ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਕਦੇ ਵੀ ਪੰਜਾਬ ਦੇ ਲੋਕਾਂ ਦਾ ਮਜ਼ਾਕ ਨਹੀਂ ਉਡਾਏਗੀ। ਭਾਰਤੀ ਨੇ ਇਹ ਵੀਡੀਓ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਬਣਾਇਆ ਹੈ ਅਤੇ ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਭਾਰਤੀ ਨੇ ਪੋਸਟ ਦੇ ਹੇਠਾਂ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ ਹੈ।
ਮਾਫੀ ਮੰਗਦੇ ਹੋਏ ਭਾਰਤੀ ਨੇ ਕੀ ਕਿਹਾ?
ਹੈਲੋ ਜੀ, ਨਮਸਤੇ, ਸਤਿ ਸ੍ਰੀ ਅਕਾਲ। ਇੱਕ-ਦੋ ਦਿਨਾਂ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਪੰਜਾਬੀ ਵਾਲੇ ਪਾਸੇ ਤੋਂ ਵੀ ਮੈਸੇਜ ਆਏ ਕਿ ਤੁਸੀਂ ਦਾੜ੍ਹੀ ਮੁੱਛਾਂ ਦਾ ਕੋਈ ਮਜ਼ਾਕ ਕੀਤਾ ਹੈ ਮੈਂ ਦੋ ਦਿਨ ਉਹ ਵੀਡੀਓ ਬਾਰ ਬਾਰ ਦੇਖੀ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਉਹ ਵੀਡੀਓ ਜ਼ਰੂਰ ਦੇਖੋ। ਮੇਰਾ ਕਿਸੇ ਧਰਮ ਜਾਂ ਜਾਤ ਨਾਲ ਸਬੰਧ ਨਹੀਂ ਹੈ। ਕਿ ਇਸ ਧਰਮ ਦੇ ਲੋਕਾਂ ਦੀ ਦਾੜ੍ਹੀ-ਮੁੱਛਾਂ ਰੱਖਣ ਨਾਲ ਇਹ ਸਮੱਸਿਆਵਾਂ ਹੁੰਦੀਆਂ ਹਨ। ਤੁਸੀਂ ਵੀਡੀਓ ਦੇਖੋ, ਮੈਂ ਇਸ ਵਿਚ ਕਿਸੇ ਪੰਜਾਬੀ ਬਾਰੇ ਇਹ ਨਹੀਂ ਕਿਹਾ ਕਿ ਪੰਜਾਬੀ ਲੋਕ ਦਾੜ੍ਹੀ ਰੱਖਦੇ ਹਨ ਜਾਂ ਇਹ ਦਾੜ੍ਹੀ-ਮੁੱਛ ਰੱਖਣ ਨਾਲ ਕੋਈ ਸਮੱਸਿਆ ਹੈ।ਮੈਂ ਆਮ ਗੱਲ ਕਰ ਰਹੀ ਸੀ। ਦੋਸਤੋ, ਮੈਂ ਕਾਮੇਡੀ ਕਰ ਰਹੀ ਸੀ ਕਿ ਅੱਜ ਕੱਲ੍ਹ ਹਰ ਕੋਈ ਦਾੜ੍ਹੀ-ਮੁੱਛ ਰੱਖਦਾ ਹੈ ਪਰ ਜੇਕਰ ਇਨ੍ਹਾਂ ਲਾਈਨਾਂ ਨਾਲ ਕਿਸੇ ਵੀ ਧਰਮ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ, ਮੈਂ ਖੁਦ ਇੱਕ ਪੰਜਾਬੀ ਹਾਂ, ਅੰਮ੍ਰਿਤਸਰ ਵਿੱਚ ਪੈਦਾ ਹੋਈ ਹਾਂ, ਮੈਂ ਪੰਜਾਬ ਦਾ ਮਾਣ ਰੱਖਾਂਗੀ। ਅਤੇ ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ।"
ਅੰਮ੍ਰਿਤਸਰ ਵਿੱਚ ਭਾਰਤੀ ਖਿਲਾਫ ਰੋਸ ਪ੍ਰਦਰਸ਼ਨ
ਇਸ ਪੂਰੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਨੇ ਵੀ ਭਾਰਤੀ ਸਿੰਘ ਖਿਲਾਫ ਪ੍ਰਦਰਸ਼ਨ ਕੀਤਾ। ਹੁਣ ਐਫਆਈਆਰ ਤੋਂ ਬਾਅਦ ਕਾਮੇਡੀਅਨ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਭਾਰਤੀ ਜਾਂ ਉਸ ਦੀ ਟੀਮ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ (ਹਰਸ਼ ਲਿੰਬਾਚੀਆ) ਇਸ ਸਮੇਂ ਖਤਰਾ ਖਤਰਾ ਸ਼ੋਅ ਨੂੰ ਹੋਸਟ ਕਰ ਰਹੇ ਹਨ। ਇਹ ਉਨ੍ਹਾਂ ਦਾ ਆਪਣਾ ਸ਼ੋਅ ਹੈ, ਜਿਸ 'ਚ ਭਾਰਤੀ ਸਿੰਘ ਅਤੇ ਹਰਸ਼ ਦੇ ਨਾਲ-ਨਾਲ ਫਰਾਹ ਖਾਨ ਵੀ ਸ਼ਾਮਲ ਹਨ।
ਇਸ ਨੂੰ ਲੈ ਕੇ ਪਹਿਲਾਂ ਵੀ ਕਈ ਵਿਵਾਦ ਹੋ ਚੁੱਕੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਸਿੰਘ ਕਿਸੇ ਵਿਵਾਦ ਵਿੱਚ ਫਸੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਬਾਈਬਲ ਨਾਲ ਸਬੰਧਤ ਇਕ ਸ਼ਬਦ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿਚ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਹੋਈ ਸੀ। ਇੰਨਾ ਹੀ ਨਹੀਂ, ਇਸ ਇਲਜ਼ਾਮ ਦੇ ਤਹਿਤ ਭਾਰਤੀ ਵਲੋਂ "ਦਿ ਕਪਿਲ ਸ਼ਰਮਾ ਸ਼ੋਅ" ਛੱਡਣ ਲਈ ਇੱਕ ਪਟੀਸ਼ਨ ਵੀ ਸਾਈਨ ਕੀਤੀ ਗਈ ਸੀ।