ਸਿੱਖ ਫ਼ਾਰ ਜਸਟਿਸ ਨਾਲ ਸਬੰਧਾਂ ਦੇ ਦੋਸ਼ ਹੇਠ ਬੱਚੇ ਸਮੇਤ ਜੇਲ੍ਹ 'ਚ ਬੰਦ ਔਰਤ ਨੂੰ ਬੰਗੇ ਵਾਲੇ ਕੇਸ ‘ਚੋਂ ਜ਼ਮਾਨਤ ਮਿਲੀ
ਚੰਡੀਗੜ੍ਹ, 18 ਮਈ, 2022: ਮਲੇਸ਼ੀਆ ਤੋਂ ਪਰਤਣ ’ਤੇ 15.8.2019 ਨੂੰ ਗ੍ਰਿਫਤਾਰ ਕੀਤੀ ਗਈ ਕੁਲਬੀਰ ਕੌਰ ਉਰਫ ਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੇ। ਕੁਲਬੀਰ ਕੌਰ ’ਤੇ ਦੋਸ਼ ਹੈ ਕਿ ਉਹ ਖ਼ਾਲਿਸਤਾਨੀਆਂ ਦੀ ਫਾਇਨਾਂਸਰ ਹੈ ਤੇ ਸਿੱਖਸ ਫ਼ਾਰ ਜਸਟਿਸ ਨਾਲ ਜੁੜੀ ਰਹੀ ਹੈ। ਉਸ ਨੂੰ ਦਿੱਲੀ ਤੋਂ ਉਸਦੇ ਪੁੱਤਰ ਸਮੇਤ ਗ੍ਰਿਫ਼ਤਾਰ ਕੀਤਾ ਗਿਆਸੀ। ਦੋ ਸਾਲਾਂ ਦਾ ਪੁੱਤਰ ਉਸ ਦੇ ਨਾਲ ਜੇਲ੍ਹ ਵਿਚ ਹੀ ਰਹਿ ਰਿਹਾ ਸੀ।
ਉਸ ਦੇ ਖ਼ਿਲਾਫ਼ ਪੁਲਿਸ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਫ ਆਈ ਆਰ ਨੰਬਰ 26 ਮਿਤੀ 2.4.2018 ਅਧੀਨ ਧਾਰਾ 436, 511, 120 ਬੀ ਆਈ ਪੀ ਸੀ ਦਰਜ ਕੀਤਾ ਗਿਆ ਸੀ। ਇਕ ਹੋਰ ਕੇਸ ਬਟਾਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ।
ਹਾਈ ਕੋਰਟ ਦੇ ਜਸਟਿਸ ਕਰਮਜੀਤ ਸਿੰਘ ਨੇ ਉਸਦੀ ਜ਼ਮਾਨਤ ਅਰਜ਼ੀ ਸਵੀਕਾਰ ਕਰਦਿਆਂ ਕਿ ਉਸਦਾ ਬੱਚਾ ਛੋਟਾ ਹੈ ਜਿਸ ਦੇ ਪਾਲਣ ਪੋਸ਼ਣ ਦੀ ਲੋੜ ਹੈ। ਕੁਲਬੀਰ ਕੌਰ ਨੂੰ ਸਲਾਖਾਂ ਪਿੱਛੇ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਉਸ ਦਾ ਮੁਕੱਦਮਾ ਹਾਲੇ ਲੰਬਾ ਚੱਲੇਗਾ। ਇਸ ਲਈ ਉਸਨੁੰ ਜ਼ਮਾਨਤ ਦਿੱਤੀ ਗਈ ਹੈ।
ਜ਼ਮਾਨਤ ਦੀ ਇਹ ਅਰਜ਼ੀ ਕੁਲਬੀਰ ਕੌਰ ਨੇ ਐਡਵੋਕੇਟ ਸਿਮਰਨਜੀਤ ਸਿੰਘ ਰਾਹੀਂ ਦਾਇਰ ਕੀਤੀ।