ਗਰੀਬਾਂ ਅਤੇ ਲੋੜਵੰਦਾਂ ਨੂੰ ਅੰਨ ਦਾਨ ਦੇ ਰੂਪ ਵਿੱਚ ਭੋਜਨ ਦੇਣਾ ਪੁੰਨ ਦਾ ਕੰਮ : ਅਨਿਲ ਗੁਪਤਾ ਬਿੱਟੂ
ਭੁੱਖਿਆਂ ਨੂੰ ਭੋਜਨ ਖਵਾਉਣ ਨਾਲ ਸਾਡੇ ਪੁਰਖੇ ਹੁੰਦੇ ਹਨ ਪ੍ਰਸੰਨ : ਅਜੀਤ ਪ੍ਰਕਾਸ਼ ਸ਼ਰਮਾ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 18 ਮਈ 2022
ਹਰ ਮੰਗਲਵਾਰ ਦੀ ਤਰਾਂ ਇਸ ਬਾਰ ਵੀ ਸ਼੍ਰੀ ਬਾਲਾਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਸ਼੍ਰੀ ਬਾਲਾਜੀ ਲੰਗਰ ਸੇਵਾ ਸਮਿਤੀ ਵਲੋਂ
ਪੁਰਾਣੀ ਦਾਨਾ ਮੰਡੀ ਸਥਿਤ ਸੰਕਟ ਮੋਚਨ ਹਨੁਮਾਨਜੀ ਮੰਦਿਰ ਦੇ ਵਿਹੜੇ ਮੰਡੀ ਵਿੱਚ ਕੰਮ ਕਰਦੇ ਮਜਦੂਰਾਂ ਅਤੇ ਰਾਹਗੀਰਾਂ ਲਈ ਸ਼੍ਰੀ ਰਵੀ ( ਰਿੰਪੀ ਸਾਊਂਡ ) ਨੇ ਭੋਗ ਲਗਵਾਕੇ ਆਲੂ ਪੁਰੀ ਦੇ ਭੰਡਾਰੇ ਦੀ ਸ਼ੁਰੂਆਤ ਕਰਵਾਈ, ਜੋ ਕਿ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ। ਸ਼ਾਮ ਨੂੰ ਮਿੱਠੇ ਚੌਲਾਂ ਦਾ ਭੰਡਾਰਾ ਲਗਾਇਆ ਗਿਆ, ਜਿਸ ਦਾ ਭੋਗ ਸ਼੍ਰੀ ਅਨਿਲ ਗੁਪਤਾ ਜੀ (ਬਿੱਟੂ ਆਟੋ ਏਡਜ਼) ਵਲੋਂ ਲਗਵਾਇਆ ਗਿਆ। ਸਮੂਹ ਸੰਗਤਾਂ ਨੇ ਬਹੁਤ ਹੀ ਭਾਵਪੂਰਤ ਭੰਡਾਰੇ ਦਾ ਪ੍ਰਸਾਦ ਗ੍ਰਹਿਣ ਕੀਤਾ।
ਇਸ ਮੌਕੇ ਅਨਿਲ ਗੁਪਤਾ ਨੇ ਕਿਹਾ ਗਰੀਬਾਂ ਅਤੇ ਲੋੜਵੰਦਾਂ ਨੂੰ ਅੰਨ ਦਾਨ ਦੇ ਰੂਪ ਵਿੱਚ ਭੋਜਨ ਦੇਣਾ ਪੁੰਨ ਦਾ ਕੰਮ ਹੈ। ਇਸ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਆਤਮਾ ਖੁਸ਼ ਰਹਿੰਦੀ ਹੈ। ਦਾਨ ਦੇਣਾ ਮਨੁੱਖ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਕਰਤੱਵ ਹੈ। ਇਸ ਨੂੰ ਫਰਜ਼ ਸਮਝ ਕੇ ਦੇਣਾ ਚਾਹੀਦਾ ਹੈ ਅਤੇ ਬਦਲੇ ਵਿਚ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਹੋਣੀ ਚਾਹੀਦੀ।
ਸੰਸਥਾ ਦੇ ਮੁੱਖ ਸਲਾਹਕਾਰ ਪੰਡਤ ਅਜੀਤ ਪ੍ਰਕਾਸ਼ ਸ਼ਰਮਾ ਨੇ ਦੱਸਿਆ ਹਿੰਦੂ ਧਰਮ ਵਿੱਚ ਅੰਨਦਾਨ ਨੂੰ ਇੱਕ ਮਹੱਤਵਪੂਰਨ ਦਾਨ ਕਿਹਾ ਜਾਂਦਾ ਹੈ। ਭੁੱਖਿਆਂ ਨੂੰ ਭੋਜਨ ਖਵਾਉਣ ਨਾਲ ਸਾਡੇ ਪੁਰਖੇ ਪ੍ਰਸੰਨ ਹੁੰਦੇ ਹਨ। ਇਹ ਦਾਨ ਸਾਡੇ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਸ਼ਾਸਤਰਾਂ ਅਨੁਸਾਰ ਜੇਕਰ ਕੋਈ ਸਭ ਤੋਂ ਵੱਡਾ ਦਾਨ ਹੈ ਤਾਂ ਉਹ ਹੈ ਭੋਜਨ ਦਾਨ। ਇਹ ਸੰਸਾਰ ਭੋਜਨ ਤੋਂ ਬਣਿਆ ਹੈ ਅਤੇ ਇਸ ਦੀ ਰਚਨਾ ਭੋਜਨ ਦੀ ਸਹਾਇਤਾ ਨਾਲ ਕੀਤੀ ਜਾ ਰਹੀ ਹੈ। ਭੋਜਨ ਹੀ ਉਹ ਚੀਜ਼ ਹੈ ਜੋ ਸਰੀਰ ਦੇ ਨਾਲ-ਨਾਲ ਆਤਮਾ ਨੂੰ ਵੀ ਸੰਤੁਸ਼ਟ ਕਰਦੀ ਹੈ। ਇਸੇ ਲਈ ਕਿਹਾ ਗਿਆ ਹੈ ਕਿ ਜੇਕਰ ਕੁਝ ਦਾਨ ਕਰਨਾ ਹੈ ਤਾਂ ਭੋਜਨ ਦਾਨ ਕਰੋ।
ਇਸ ਮੌਕੇ ਚੇਅਰਮੈਨ ਦੀਪਕ ਗੋਇਲ, ਪ੍ਰਧਾਨ ਕਰਨ ਗੋਇਲ, ਸੈਕਟਰੀ ਸ਼ੁਭਮ ਗਰਗ, ਕੈਸ਼ੀਅਰ ਆਕਾਸ਼ ਗਰਗ, ਰਤਨ ਬੱਲੀ, ਸ਼ਿਸ਼ੂ ਰਤਨ, ਯਸ਼, ਹੈਪੀ, ਕਰਨ, ਬਿੱਟੂ ਪ੍ਰਧਾਨ, ਰੋਹਿਤ ਜੈਨ, ਆਦਿਤਿਆ ਸ਼ਰਮਾ ਆਦਿ ਪਤਵੰਤੇ ਹਾਜ਼ਰ ਸਨ।