ਕਿਸਾਨ ਸੰਘਰਸ਼ :ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤਸਵੀਰਾਂ ਦੇਖੋ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਮੋਹਾਲੀ,18 ਮਈ 2022- ਚੰਡੀਗੜ੍ਹ ਲਾਗੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਇਹ ਕਹਾਵਤ ਸਟੀਕ ਬੈਠਦੀ ਹੈ ਇਹ ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਕਿਸਾਨ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਸਿੰਧੂ ਬਾਰਡਰ ਦੀ ਤਰ੍ਹਾਂ ਚੰਡੀਗੜ੍ਹ ਪੁੱਜੇ ਹੋਏ ਹਨ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਆਪਣੀ ਦਲੀਲ ਦੇ ਕੇ ਕਿਸਾਨਾਂ ਨੂੰ ਭਰੋਸਾ ਦਿਵਾ ਰਹੇ ਹਨ ਪਰ ਕਿਸਾਨਾਂ ਨੂੰ ਅਜੇ ਵੀ ਕਈ ਤਰ੍ਹਾਂ ਦੇ ਖ਼ਦਸ਼ੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਵਾਅਦਾ ਖਿਲਾਫੀਆਂ ਅਤੇ ਬੇਵਫ਼ਾਈਆਂ ਕਾਰਨ ਕਿਸਾਨਾਂ ਦਾ ਭਰੋਸਾ ਆਮ ਆਦਮੀ ਪਾਰਟੀ ਸਰਕਾਰ ਤੇ ਬਣ ਨਹੀਂ ਰਿਹਾ ਹੈ ।
ਦੇਖਣ ਚ ਆਇਆ ਕਿ ਅੱਜ ਕਿਸਾਨ ਸਵੇਰ ਵਕਤ ਲੰਗਰ ਵਗੈਰਾ ਛਕਣ ਤੋਂ ਬਾਅਦ ਅਗਲੇ ਸੰਘਰਸ਼ ਦੀ ਤਿਆਰੀ ਚ ਰੁੱਝੇ ਹੋਏ ਹਨ ਤੇ ਆਪਣੇ ਆਗੂਆਂ ਦੇ ਸੁਨੇਹੇ ਦੀ ਉਡੀਕ ਕੀਤੀ ਜਾ ਰਹੀ ਹੈ ।ਕਈ ਥਾਵਾਂ ਤੇ ਕਿਸਾਨਾਂ ਵੱਲੋਂ ਆਪਣਾ ਵਕਤ ਲੰਘਾਉਣ ਲਈ ਤਾਸ਼ ਵੀ ਖੇਡੀ ਜਾ ਰਹੀ ਹੈ ਅਤੇ ਸੰਘਰਸ਼ ਪ੍ਰਤੀ ਚਿੰਤਨ ਵੀ ਕੀਤਾ ਜਾ ਰਿਹਾ ਹੈ ।ਹੁਣ ਅਗਲੀ ਗੇਂਦ ਪੰਜਾਬ ਸਰਕਾਰ ਦੇ ਪਾਲੇ ਚ ਹੈ ਦੇਖਣਾ ਹੈ ਕਿ ਇਸ ਸੰਘਰਸ਼ ਦਾ ਕੀ ਸਿੱਟਾ ਨਿਕਲਦਾ ਹੈ।