← ਪਿਛੇ ਪਰਤੋ
ਭਾਰਤ ਵਿਚ 2030 ਤੱਕ ਸ਼ੁਰੂ ਹੋ ਸਕਦੈ 6 ਜੀ ਇੰਟਰਨੈਟ, ਮੋਦੀ ਨੇ ਕੀਤਾ ਐਲਾਨ ਨਵੀਂ ਦਿੱਲੀ, 18 ਮਈ, 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਦੀ 25ਵੀਂ ਵਰ੍ਹੇਗੰਢ ਮੌਕੇ ਐਲਾਨ ਕੀਤਾ ਹੈ ਕਿ ਭਾਰਤ ਵਿਚ 2030 ਤੱਕ ਇੰਟਰਨੈੱਟ ਦੀਆਂ 6 ਜੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ 5 ਜੀ ਸੇਵਾਵਾਂ ਅਗਲੇ ਕੁਝ ਮਹੀਨਿਆਂ ਵਿਚ ਸ਼ੁਰੂ ਹੋ ਜਾਣਗੀਆਂ। ਮੋਦੀ ਨੇ ਦੱਸਿਆ ਕਿ 6 ਜੀ ਨੂੰ ਲੈ ਕੇ ਟਾਸਕ ਫੋਰਸ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਅਗਲੇ ਡੇਢ ਦਹਾਕੇ ਵਿਚ 5 ਜੀ ਸੇਵਾਵਾਂ ਨਾਲ ਦੇਸ਼ ਦੀ ਅਰਥਵਿਵਸਥਾ ਵਿਚ 450 ਅਰਬ ਡਾਲਰ ਦਾ ਯੋਗਦਾਨ ਪਵੇਗਾ।
Total Responses : 264