ਜ਼ਮੀਨਾਂ ਬਚਾਉਣ ਤੋਂ ਪਹਿਲਾਂ ਨਸ਼ਿਆਂ ਕਾਰਨ ਉੱਜੜ ਰਿਹਾ ਪੰਜਾਬ ਦਾ ਭਵਿੱਖ ਬਚਾਉਣ ਦੀ ਵੀ ਵਧੇਰੇ ਲੋੜ : ਕਫੀਲ ਪ੍ਰਧਾਨ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 18 ਮਈ,2022, ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਪਣਾ ਯੋਗਦਾਨ ਪਾਉਂਦੀ ਆ ਰਹੀ "ਐਂਟੀ ਡਰੱਗ ਐਨ.ਜੀ.ਓ ਦੇ ਪ੍ਰਧਾਨ ਮੁਹੰਮਦ ਕਫੀਲ ਨੇ ਪ੍ਰੈਸ ਨੂੰ ਜਾਰੀ ਅਪਣੇ ਬਿਆਨ ਵਿੱਚ ਕਿਹਾ ਹੈ ਕਿ “ ਜ਼ਮੀਨਾ ਬਚਾਉਣ ਤੋਂ ਪਹਿਲਾਂ ਨਸ਼ਿਆਂ ਕਾਰਨ ਉੱਜੜ ਰਿਹਾ ਪੰਜਾਬ ਦਾ ਭਵਿੱਖ ਬਚਾਉਣ ਦੀ ਲੋੜ ਜ਼ਿਆਦਾ ਹੈ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਸਵਾਲ ਵੀ ਕੀਤਾ ਹੈ ਕਿ " ਕੀ ਤੁਹਾਡੀ ਕਰੋੜਾਂ ਦੀ ਛੁਡਵਾਈ ਜਮੀਨ ਨਸ਼ਿਆਂ ਕਾਰਨ ਖੋਹਿਆ ਹੋਇਆ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਕਿਸੇ ਦਾ ਪਤੀ ਵਾਪਸ ਕਰ ਸਕਦੀ ਹੈ ? ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਬਣਾਈ ਇਸ ਨੀਤੀ ਦੇ ਖ਼ਿਲਾਫ਼ ਨਹੀਂ ਬਲਕਿ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵੀ ਵਧੇਰੇ ਕਾਰਜ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜਿਸ ਪਿੰਡ ਵਿੱਚ ਖੇਡ ਮੈਦਾਨ ਨਹੀਂ ਉਥੇ ਨੌਜਵਾਨਾਂ ਦੇ ਖੇਡਣ ਲਈ ਖੇਡ ਮੈਦਾਨ ਇਸੇ ਸ਼ਾਮਲਾਟ ਜ਼ਮੀਨਾਂ ਦੀ ਆਮਦਨ ਤੋਂ ਬਣਾਏ ਜਾਣੇ ਯਕੀਨੀ ਬਣਾਏ ਜਾਣ । ਜ਼ਿਕਰਯੋਗ ਹੈ ਪ੍ਰਧਾਨ ਕਫੀਲ ਸਮੇਂ ਸਮੇਂ ਤੇ ਆਪਣੀ ਸਮਾਜ ਸੇਵੀ ਸੰਸਥਾ ਰਾਹੀਂ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦਿਆ ਜਿੱਥੇ ਕਾਰਜ ਕਰਦੇ ਆ ਰਹੇ ਹਨ ਉੱਥੇ ਹੀ ਕੁੱਖਾਂ ਵਿੱਚ ਕੀਤੀ ਜਾ ਰਹੀ ਭਰੂਣ ਹੱਤਿਆ ਦੇ ਖ਼ਿਲਾਫ਼ ਸੈਮੀਨਾਰ ,ਨੌਜਵਾਨਾਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਨ ਜਹੇ ਕਾਰਜ ਅਤੇ ਬਲੱਡ ਡੋਨੇਸ਼ਨ ਕੈਂਪ ਆਦਿ ਲਗਾਉਂਦੇ ਆ ਰਹੇ ਹਨ ।